ਪੀ.ਏ.ਯੂ. ਵਿੱਚ ਸਕੂਲ ਆਫ ਬਿਜ਼ਨਸ ਮੈਨੇਜਮੈਂਟ ਦੇ ਪ੍ਰੋਫੈਸਰ ਡਾ ਖੁਸ਼ਦੀਪ ਧਰਨੀ ਨੂੰ “ਬੈਸਟ ਐਬਸਟ੍ਰੈਕਟ ਐਵਾਰਡ“ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਬ੍ਰਾਜ਼ੀਲ-ਰੂਸ-ਭਾਰਤ-ਚੀਨ-ਦੱਖਣੀ ਅਫਰੀਕਾ ਦੀ ਸਾਂਝੀ ਕੰਸ਼ਰੋਸ਼ੀਅਮ ਮੀਟਿੰਗ ਵਿੱਚ ਦਿੱਤਾ ਗਿਆ । ਉਹਨਾਂ ਨੇ ਇਸ ਦੌਰਾਨ “ਸੋਜਸ਼ ਵਾਲੀ ਅੰਤੜੀ ਦੀ ਬਿਮਾਰੀ’ ਸੰਬੰਧੀ ਆਪਣੀ ਖੋਜ ਦਾ ਐਬਸਟ੍ਰੈਕਟ ਪੇਸ਼ ਕੀਤਾ ਸੀ । ਡਾ ਖੁਸਦੀਪ ਧਰਨੀ ਅਤੇ ਡਾ ਸੋਨਿਕਾ ਸ਼ਰਮਾ ਤੋਂ ਇਲਾਵਾ ਡਾ ਅਰਸ਼ਦੀਪ ਸਿੰਘ (ਗੈਸਟ੍ਰੋਐਂਟਰੋਲੋਜੀ ਵਿਭਾਗ, ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ), ਡਾ ਰਮਿਤ ਮਹਾਜਨ (ਗੈਸਟ੍ਰੋਐਂਟਰੋਲੋਜੀ ਵਿਭਾਗ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ), ਡਾ ਵੰਦਨਾ ਮਿੱਢਾ (ਅੰਦਰੂਨੀ ਦਵਾਈ ਵਿਭਾਗ, ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ) ਅਤੇ ਡਾ ਅਜੀਤ ਸੂਦ (ਗੈਸਟ੍ਰੋਐਂਟਰੋਲੋਜੀ ਵਿਭਾਗ, ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ) ਦੁਆਰਾ ਸਾਂਝੇ ਤੌਰ ਤੇ ਐਬਸਟ੍ਰੈਕਟ ਲਿਖੀ ਗਈ ਸੀ । ਕਾਨਫਰੰਸ ਨਵੰਬਰ ਵਿੱਚ ਚੀਨ ਦੇ ਸ਼ਹਿਰ ਸ਼ੰਘਾਈ ਵਿਖੇ ਆਯੋਜਿਤ ਹੋਈ ।ਡਾ ਖੁਸ਼ਦੀਪ ਧਰਨੀ ਨੇ ਕਾਨਫਰੰਸ ਵਿੱਚ ਇੱਕ ਪਹਿਲਾਂ ਤੋਂ ਰਿਕਾਰਡ ਕੀਤੀ ਵੀਡੀਓ ਰਾਹੀਂ ਪੇਪਰ ਪੇਸ਼ ਕੀਤਾ । ਇਸ ਪੇਪਰ ਵਿੱਚ ਇਸ ਬਿਮਾਰੀ ਦੇ ਪ੍ਰਚਲਨ ਅਤੇ ਵਿਕਾਸ ਦੇ ਰੁਝਾਨਾਂ ਨੂੰ ਸਾਹਮਣੇ ਲਿਆਂਦਾ। ਸੋਜਸ਼ ਵਾਲੀ ਆਂਤੜੀ ਦੀ ਬਿਮਾਰੀ (ਆਈ ਬੀ ਡੀ) ਨੂੰ ਰਵਾਇਤੀ ਤੌਰ ’ਤੇ ਵਿਕਸਿਤ ਦੇਸ਼ਾਂ ਦੀ ਸਮੱਸਿਆ ਵਜੋਂ ਦੇਖਿਆ ਜਾਂਦਾ ਹੈ । ਅਧਿਐਨ ਦੇ ਨਤੀਜਿਆਂ ਨੇ ਸਿੱਟਾ ਕੱਢਿਆ ਕਿ ਇਹ ਬਿਮਾਰੀ ਬਾਕੀ ਦੁਨੀਆਂ ਲਈ ਵੀ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਡਾ ਸ਼ੰਮੀ ਕਪੂਰ, ਡੀਨ, ਕਾਲਜ ਆਫ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਅਤੇ ਡਾ ਸੰਦੀਪ ਬੈਂਸ ਕਾਲਜ ਆਫ ਕਮਿਊਨਿਟੀ ਸਾਇੰਸ ਨੇ ਡਾ. ਧਰਨੀ ਅਤੇ ਪੂਰੀ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਲਈ ਟੀਮ ਨੂੰ ਵਧਾਈ ਦਿੱਤੀ।
ਪੀ.ਏ.ਯੂ. ਦੇ ਪ੍ਰੋਫੈਸਰ ਨੂੰ ਬੈਸਟ ਐਬਸਟ੍ਰੈਕਟ ਐਵਾਰਡ ਹੋਇਆ ਹਾਸਲ
December 1, 20210

Related tags :
#Kisan Adolan Punjab Punjab News Social media Social media news
Related Articles
July 31, 20210
ਕੱਲ੍ਹ ਤੋਂ ATM ਤੋਂ ਪੈਸੇ ਕੱਢਵਾਉਣੇ ਹੋਏ ਮਹਿੰਗੇ, ਪਰ ਹੁਣ ਛੁੱਟੀ ਦੇ ਦਿਨ ਵੀ ਆਵੇਗੀ ਤਨਖਾਹ-ਪੈਨਸ਼ਨ, ਜਾਣੋ 1 ਅਗਸਤ ਤੋਂ ਹੋਣਗੇ ਕਿਹੜੇ ਬਦਲਾਅ
ਹੁਣ ਅਗਸਤ ਮਹੀਨੇ ਤੋਂ ਹਫਤਾਵਾਰੀ ਛੁੱਟੀਆਂ ਜਾਂ ਸਰਕਾਰੀ ਛੁੱਟੀਆਂ ਤੇ ਤਨਖਾਹ ਜਾਂ ਪੈਨਸ਼ਨ ਨਾ ਆਉਣ ਦੀ ਕੋਈ ਪਰੇਸ਼ਾਨੀ ਨਹੀਂ ਹੋਏਗੀ। ਭਾਵ, 30, 31 ਨੂੰ ਸ਼ਨੀਵਾਰ-ਐਤਵਾਰ ਜਾਂ ਕੋਈ ਘੋਸ਼ਿਤ ਛੁੱਟੀ ਹੋਵੇ, ਤਾਂ ਵੀ ਤਨਖਾਹ ਅਤੇ ਪੈਨਸ਼ਨ ਤੁਹਾਡੇ ਖਾ
Read More
February 7, 20220
Alcohol and dopamine
In humans, for example, the levels of serotonin metabolites in the urine and blood increase after a single drinking session, indicating increased serotonin release in the nervous system (LeMarquand et
Read More
April 12, 20240
Better Gambling on line Web sites Usa 2024 Greatest Casinos on the internet
ArticlesFree Spins ExtraAs to why Enjoy Gambling games During the Eatery Casino?Why does A genuine Money Local casino Functions?
It’s same as real casino poker—simply with no small-talk and you can pe
Read More

Comment here