Indian PoliticsLudhiana NewsNationNewsPunjab newsWorld

ਬਿਜਲੀ ਦੇ ਮੁੱਦੇ ‘ਤੇ ਘਿਰਦੇ ਹੀ ਸਰਕਾਰ ਨੇ 3 ਰੁਪਏ ਯੂਨਿਟ ਘਟਾਉਣ ਦਾ ਨੋਟੀਫਿਕੇਸ਼ਨ ਕੀਤਾ ਜਾਰੀ

ਬਿਜਲੀ ਦੇ ਮੁੱਦੇ ‘ਤੇ ਪੋਲ ਖੁੱਲ੍ਹਦੇ ਹੀ ਪਾਵਰਕਾਮ ਨੇ 3 ਰੁਪਏ ਦਰਾਂ ਘਟਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਕਿਹਾ ਹੈ ਕਿ ਇਹ ਕਟੌਤੀ 1 ਨਵੰਬਰ 2021 ਤੋਂ ਲਾਗੂ ਮੰਨੀ ਜਾਵੇਗੀ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਧਦਾ ਦਬਾਅ ਦੇਖ ਅੱਜ ਹੀ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਬਿਕਰਮ ਸਿੰਘ ਮਜੀਠਿਆ ਨੇ ਬਿਜਲੀ ਦਰਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਹੋਣ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਸੀ ਅਤੇ ਖਪਤਕਾਰਾਂ ਦੇ ਤਾਜ਼ਾ ਬਿਜਲੀ ਬਿੱਲ ਦਿਖਾਏ ਸਨ ਜੋ ਪੁਰਾਣੀਆਂ ਦਰਾਂ ਮੁਤਾਬਕ ਹੀ ਆਏ ਹਨ। ਉੱਥੇ ਹੀ, ਨੋਟੀਫਿਕੇਸ਼ਨ ਅਨੁਸਾਰ, 2 ਕਿਲੋਵਾਟ ਤੱਕ ਦੇ ਖਪਤਕਾਰਾਂ ਲਈ 100 ਯੂਨਿਟ ਤੱਕ ਦੀ ਬਿਜਲੀ ਹੁਣ 1.19 ਰੁਪਏ ਪ੍ਰਤੀ ਯੂਨਿਟ ਹੋਵੇਗੀ। 101 ਤੋਂ 300 ਯੂਨਿਟਾਂ ਲਈ ਇਹ ਦਰ 4.01 ਰੁਪਏ ਪ੍ਰਤੀ ਯੂਨਿਟ ਹੋਵੇਗੀ, ਜਦੋਂ ਕਿ 300 ਯੂਨਿਟ ਤੋਂ ਉਪਰ ਲਈ ਇਹ ਦਰ 5.76 ਰੁਪਏ ਪ੍ਰਤੀ ਯੂਨਿਟ ਹੋਵੇਗੀ।ਉੱਥੇ ਹੀ, 2 ਕਿਲੋਵਾਟ ਤੋਂ ਉੱਪਰ ਤੇ 7 ਕਿਲੋਵਾਟ ਤੱਕ ਦੇ ਖਪਤਕਾਰਾਂ ਲਈ 100 ਯੂਨਿਟ ਤੱਕ ਦੀ ਬਿਜਲੀ ਦਰ 1.49 ਰੁਪਏ ਪ੍ਰਤੀ ਯੂਨਿਟ ਕੀਤੀ ਗਈ ਹੈ।ਗੌਰਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਸਸਤੀ ਬਿਜਲੀ ਨੂੰ ਲੈ ਕੇ ਆਪਣੀ ਹੀ ਸਰਕਾਰ ‘ਤੇ ਨਿਸ਼ਾਨੇ ਸਾਧਦੇ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਚੋਣਾਂ ਦੇ ਨਜ਼ਦੀਕ ਲੋਕਾਂ ਨੂੰ ਲੌਲੀਪਾਪ ਵੰਡਣੇ ਬੰਦ ਹੋਣੇ ਚਾਹੀਦੇ ਹਨ ਕਿਉਂਕਿ ਸਰਕਾਰ ਕੋਲ ਇਹ ਵਾਅਦੇ ਪੂਰੇ ਕਰਨ ਲਈ ਪੈਸੇ ਨਹੀਂ ਹਨ। ਸਿੱਧੂ ਨੇ ਆਪਣੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦੇ ਕਿਹਾ ਸੀ ਕਿ ਪੰਜਾਬ ਨੂੰ ਰੋਡਮੈਪ ਚਾਹੀਦਾ ਹੈ ਲੌਲੀਪਾਪ ਨਹੀਂ।

Comment here

Verified by MonsterInsights