ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ। ਹਰੇਕ ਪਾਰਟੀ ਵੱਲੋਂ ਵੱਖ- ਵੱਖ ਵਰਗਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ 2022 ਦੀਆਂ ਚੋਣਾਂ ਵਿਚ ਉਨ੍ਹਾਂ ਨੂੰ ਮੌਕਾ ਮਿਲ ਸਕੇ। ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖੇਤ ਮਜ਼ਦੂਰਾਂ ਨਾਲ ਦੀ ਮੀਟਿੰਗ ਹੋਣ ਜਾ ਰਹੀ ਹੈ। ਚੰਨੀ ਪੰਜਾਬ ਭਵਨ ਵਿਖੇ ਪੁੱਜ ਚੁੱਕੇ ਹਨ। ਪੱਲੇਦਾਰ ਕਾਮਿਆਂ ਦਾ ਈ. ਪੀ. ਐੱਫ., ਈ. ਐੱਸ. ਆਈ. ਦੀ ਕਟੌਤੀ ਐਕਟ ਮੁਤਾਬਕ ਕੀਤੀ ਜਾਵੇ, ਇਨ੍ਹਾਂ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਜਾਣੀ ਹੈ।
ਇਸ ਮੌਕੇ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਚੰਨੀ ਨਾਲ ਉਨ੍ਹਾਂ ਦੀ ਗੱਡੀ ਵਿਚ ਖਰੜ ਤੋਂ ‘ਆਪ’ ਵਿਧਾਇਕ ਕੰਵਰ ਸੰਧੂ ਵੀ ਦਿਖਾਈ ਦਿੱਤੇ ਹਨ ਤੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਇੱਕ ਹੋਰ ਝਟਕਾ ਲੱਗ ਸਕਦਾ ਹੈ ਤੇ ਨਾਰਾਜ਼ ਚੱਲ ਰਹੇ ਐੱਮ. ਐੱਲ.ਏ. ਕੰਵਰ ਸੰਧੂ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ।
ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਕਾਂਗਰਸ ਨਾਲ ਰਲ ਚੁੱਕੇ ਹਨ। ਭਾਵੇਂ ਪੰਜਾਬ ਭਵਨ ਵਿਚ ਅੱਜ ਦੀ ਮੀਟਿੰਗ ਖੇਤ ਮਜ਼ਦੂਰਾਂ ਨੂੰ ਲੈ ਕੇ ਹੋਣੀ ਹੈ ਪਰ ਸਿਆਸੀ ਤੌਰ ‘ਤੇ ਹੁਣ ਸਥਿਤੀ ਬਿਲਕੁਲ ਬਦਲਦੀ ਦਿਖਾਈ ਦੇ ਰਹੀ ਹੈ।
Comment here