ਨਵਜੌਤ ਕੌਰ ਸਿੱਧੂ ਨੇ ਵੀ ਅੱਜ ਆਪਣੀ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਅੱਜ ਵੀ ਬੇਅਦਬੀ ਤੇ ਡਰੱਗਸ ਮੁੱਦਿਆਂ ਦਾ ਕੋਈ ਵੀ ਹੱਲ ਨਹੀਂ ਹੋਇਆ, ਫਿਰ ਕੈਪਟਨ ਖਿਲਾਫ ਬੋਲਣ ਵਾਲੇ ਵਿਧਾਇਕ ਹੁਣ ਚੁੱਪ ਕਿਉਂ ਹੋ ਗਏ। ਵਿਧਾਇਕ ਹੁਣ ਕਿਉਂ ਇਹ ਮੁੱਦੇ ਨਹੀਂ ਚੁੱਕ ਰਹੇ।
ਮੈਡਮ ਸਿੱਧੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਅੱਜ ਵੀ ਇਨ੍ਹਾਂ ਮੁੱਦਿਆਂ ‘ਤੇ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਏਜੀ ਦੇ ਮੁੱਦੇ ‘ਤੇ ਮਸਲਾ ਅੱਜ ਹੱਲ ਹੋ ਜਾਏਗਾ। ਅਸੀਂ ਕੋਈ ਨਿੱਜੀ ਹਮਲਾ ਨਹੀਂ ਕਰ ਰਹੇ, ਇਸ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ ਹੈ। ਸਰਕਾਰ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਬੇਅਦਬੀ ਦਾ ਮੁੱਦਾ ਹੱਲ ਹੋਣ ਤੋਂ ਬਾਅਦ ਏਜੀ ਦੀ ਨਿਯੁਕਤੀ ਕਰਦੀ। ਅਸੀਂ ਇਸ ਗੱਲ ‘ਤੇ ਕੋਈ ਲੜਾਈ ਨਹੀਂ ਕਰ ਰਹੇ ਬਲਕਿ ਇਹ ਲੋਕਤੰਤਰਿਕ ਹੈ, ਜਿਸ ਦਾ ਅੱਜ ਹੱਲ ਹੋ ਜਾਵੇਗਾ।
ਨਵਜੋਤ ਕੌਰ ਨੇ ਕਿਹਾ ਕਿ ਕਾਂਗਰਸੀ ਵਰਕਰ ਇਸ ਗੱਲ ‘ਤੇ ਖੁਸ਼ ਹਨ ਕਿ ਕੋਈ ਤਾਂ ਬੇਅਦਬੀ ਤੇ ਡਰੱਗਸ ਵਰਗੇ ਮੁੱਦੇ ਚੁੱਕ ਰਿਹਾ ਹੈ। ਪੰਜਾਬ ਡਰੱਗਸ ਪਿੱਛੇ ਬਦਨਾਮ ਹੈ ਤੇ ਡਰੱਗਸ ਦੇ ਮੁੱਦੇ ਦੀ ਰਿਪੋਰਟ ਆ ਚੁੱਕੀ ਹੈ, ਪਰ ਉਹ ਰਿਪੋਰਟ ਖੋਲ੍ਹੀ ਨਹੀਂ ਜਾ ਰਹੀ। ਉਨ੍ਹਾਂ ਸਿੱਧੂ ਦੇ ਆਪ ਵਿੱਚ ਜਾਣ ਦਾ ਖੰਡਨ ਕੀਤਾ।
ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਅਦਬੀ ਤੇ ਡਰੱਗਸ ਮੁੱਦਿਆਂ ਨੂੰ ਹੱਲ ਕਰਨ ਵਿੱਚ ਅਸਫਲ ਰਹਿਣ ਕਰਕੇ 40 ਵਿਧਾਇਕਾਂ ਨੇ ਹਾਈਕਮਾਨ ਨੂੰ ਉਨ੍ਹਾਂ ਨੂੰ ਕੁਰਸੀ ਤੋਂ ਲਾਉਣ ਲਈ ਮਤਾ ਭੇਜਿਆ ਸੀ। ਨਵਜੋਤ ਸਿੰਘ ਸਿੱਧੂ ਇਨ੍ਹਾਂ ਮੁੱਦਿਆਂ ‘ਤੇ ਲਗਾਤਾਰ ਚੰਨੀ ਸਰਕਾਰ ਨੂੰ ਘੇਰ ਰਹੇ ਹਨ।
Comment here