ਬਾਲੀਵੁੱਡ ਦੀ ਪੰਗਾ ਗਰਲ ਨਾਮ ਨਾਲ ਜਾਣੀ ਜਾਣ ਵਾਲੀ ਕੰਗਣਾ ਰਣੌਤ ਨੂੰ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਦਰਅਸਲ, ਪਦਮ ਸ਼੍ਰੀ ਅਵਾਰਡਸ ਦਾ ਆਯੋਜਨ ਦਿੱਲੀ ਦੇ ਰਾਸ਼ਟਰਪਤੀ ਭਵਨ ਵਿਚ ਕੀਤਾ ਗਿਆ।
ਦਰਅਸਲ, ਇਨ੍ਹਾਂ ਐਵਾਰਡਾਂ ਦਾ ਆਯੋਜਨ ਦੋ ਪੜਾਅ ਵਿੱਚ ਰੱਖਿਆ ਗਿਆ ਹੈ। ਪਹਿਲਾ ਪੜਾਅ ਜੋ ਅੱਜ ਪੂਰਾ ਹੋਇਆ ਤੇ ਦੂਜਾ ਪੜਾਅ ਕੱਲ੍ਹ ਹੋਵੇਗਾ। ਅੱਜ ਯਾਨੀ ਕਿ ਸੋਮਵਾਰ ਨੂੰ ਰਾਸ਼ਟਰਪਤੀ ਕੋਵਿੰਦ ਵੱਲੋਂ 2020 ਦੇ ਲਈ ਅਲੱਗ-ਅਲੱਗ ਖੇਤਰਾਂ ਵਿੱਚ ਆਪਣਾ ਯੋਗਦਾਨ ਦੇਣ ਵਾਲੇ 141 ਲੋਕਾਂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਉੱਥੇ ਹੀ ਦੂਜੇ ਪਾਸੇ 119 ਲੋਕਾਂ ਨੂੰ 2021ਦੇ ਲਈ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਮੰਗਲਵਾਰ ਯਾਨੀ ਕਿ ਭਲਕੇ ਏਕਤਾ ਕਪੂਰ ਤੇ ਕਰਨ ਜੌਹਰ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਦੱਸ ਦੇਈਏ ਕਿ ਭਾਰਤ ਰਤਨ, ਪਦਮ ਵਿਭੂਸ਼ਣ ਤੇ ਪਦਮ ਭੂਸ਼ਨ ਤੋਂ ਬਾਅਦ ਪਦਮ ਸ਼੍ਰੀ ਭਾਰਤ ਦਾ ਚੌਥਾ ਸਰਬੋਤਮ ਨਾਗਰਿਕ ਐਵਾਰਡ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਕੰਗਨਾ ਰਣੌਤ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਕੰਗਨਾ ਨੂੰ ਬੈਸਟ ਐਕਟ੍ਰੇਸ ਦਾ ਐਵਾਰਡ ‘ਮਨਿਕਰਨਿਕਾ: ਦ ਕਵੀਨ ਆਫ਼ ਝਾਂਸੀ’ ਤੇ ਪੰਗਾ ਫਿਲਮ ਲਈ ਦਿੱਤਾ ਗਿਆ ਸੀ।
Comment here