Indian PoliticsLudhiana NewsNationNewsPunjab newsWorld

ਛੱਤ ਤੋਂ ਡਿੱਗਣ ਕਾਰਨ ਔਰਤ ਦੀ ਭੇਦਭਰੇ ਹਾਲਾਤਾਂ ‘ਚ ਮੌਤ

ਬਟਾਲਾ ਦੇ ਧੋਬੀਆਂ ਗਲੀ ਵਿੱਚ ਬਟਾਲਾ ਦੀ ਰਹਿਣ ਵਾਲੀ ਅਤੇ ਬਟਾਲਾ ਵਿੱਚ ਹੀ ਵਿਆਹੀ ਸਵਿਤਾ ਨਾਮਕ ਔਰਤ ਦੀ ਆਪਣੇ ਸਹੁਰੇ ਘਰ ਦੀ ਛੱਤ ਉਤੋਂ ਭੇਦਭਰੇ ਹਲਾਤਾਂ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦਾ ਕਰੀਬ 11 ਸਾਲ ਪਹਿਲਾਂ ਬਟਾਲਾ ਦੀ ਧੋਬੀਆਂ ਗਲੀ ਦੇ ਰਹਿਣ ਵਾਲੇ ਮੁਕੇਸ਼ ਨਾਲ ਵਿਆਹ ਹੋਇਆ ਸੀ ਅਤੇ ਸੱਤ ਸਾਲ ਦਾ ਬੇਟਾ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਅਰੋਪ ਹਨ ਕਿ ਉਹਨਾਂ ਦੀ ਬੇਟੀ ਦਾ ਉਸਦੇ ਜੇਠ ਨੇ ਕਤਲ ਕੀਤਾ ਹੈ ਅਤੇ ਕਤਲ ਨੂੰ ਐਕਸੀਡੈਂਟ ਦਾ ਰੂਪ ਦਿੱਤਾ ਜਾ ਰਿਹਾ ਹੈ।

Woman dies after
Woman dies after

ਮੌਕੇ ‘ਤੇ ਪੁਹੰਚੀ ਪੁਲਿਸ ਪਾਰਟੀ ਵਲੋਂ ਮ੍ਰਿਤਕਾਂ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕੇਸ ਦਰਜ ਕਰਦੇ ਹੋਏ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕਾਂ ਦੇ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਦਾ ਵਿਆਹ ਹੋਇਆ ਹੈ ਉਨ੍ਹਾਂ ਦੀ ਬੇਟੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਹਨਾਂ ਦੀ ਬੇਟੀ ਪਿਛਲੇ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ ਅਤੇ ਉਸਦਾ ਇਲਾਜ ਵੀ ਸਹੀ ਤਾਰੀਕੇ ਨਾਲ ਨਹੀਂ ਕਰਵਾਇਆ ਜਾ ਰਿਹਾ ਸੀ। ਦੇਰ ਰਾਤ ਉਨਹਾਂ ਦੇ ਵਲੋਂ ਆਪਣੀ ਬੇਟੀ ਨਾਲ ਫੋਨ ‘ਤੇ ਗੱਲ ਵੀ ਕੀਤੀ ਗਈ ਸੀ ਉਸਦਾ ਕਹਿਣਾ ਸੀ ਕਿ ਹੁਣ ਉਸਦੀ ਤਬੀਅਤ ਠੀਕ ਹੈ ਪਰ ਸਵੇਰੇ ਪਤਾ ਲਗਾ ਕੇ ਓਹਨਾਂ ਦੀ ਬੇਟੀ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕਾ ਦੇ ਪਰਿਵਾਰ ਵਾਲੇ ਇੰਸਾਫ ਦੀ ਗੁਹਾਰ ਲਗਾ ਰਹੇ ਹਨ।

Woman dies after
Woman dies after

ਓਥੇ ਹੀ ਮ੍ਰਿਤਕਾ ਦੇ ਪਤੀ ਮੁਕੇਸ਼ ਕੁਮਾਰ ਦਾ ਕਹਿਣਾ ਹੈ ਕਿ ਉਸਦੀ ਪਤਨੀ ਸਵਿਤਾ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ ਅਤੇ ਉਸਦਾ ਇਲਾਜ਼ ਚੱਲ ਰਿਹਾ ਸੀ ਜਿਸ ਕਾਰਨ ਉਸਦੀ ਪਤਨੀ ਡਿਪ੍ਰੈਸ਼ਨ ਵਿੱਚ ਰਹਿੰਦੀ ਸੀ ਅਤੇ ਬੁੱਧਵਾਰ ਸਵੇਰੇ ਉਸਨੇ ਛੱਤ ਤੋਂ ਛਾਲ ਮਾਰ ਦਿੱਤੀ। ਉਸਦੇ ਡਿੱਗਣ ਦਾ ਪਤਾ ਚੱਲਦੇ ਹੀ ਜਦੋਂ ਦੇਖਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਘਟਨਾ ਦੀ ਜਣਕਾਰੀ ਮਿਲਦੇ ਹੀ ਮੌਕੇ ‘ਤੇ ਪਹੁੰਚੇ ਹਾਂ ਅਤੇ ਬਿਆਨ ਦਰਜ ਕੀਤੇ ਜਾ ਰਹੇ ਹਨ ਕੇਸ ਦਰਜ ਕਰਦੇ ਹੋਏ ਤਫਤੀਸ਼ ਕੀਤੀ ਜਾਵੇਗੀ ਫਿਲਹਾਲ ਮ੍ਰਿਤਕਾਂ ਦੇ ਪਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

Comment here

Verified by MonsterInsights