Indian PoliticsNationNewsPunjab newsWorld

ਪੰਜਾਬ ‘ਚ ਵੱਧ ਰਿਹੈ ਡੇਂਗੂ ਦਾ ਪ੍ਰਕੋਪ, ਜਾਣੋ ਇਸ ਦੇ ਕਾਰਨ, ਲੱਛਣ ਤੇ ਇਸ ਤੋਂ ਬਚਾਅ ਦੇ ਤਰੀਕੇ

ਕੋਰੋਨਾ ਤੋਂ ਬਾਅਦ ਪੰਜਾਬ ਵਿਚ ਹੁਣ ਡੇਂਗੂ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਮਾਹਿਰਾਂ ਵੱਲੋਂ ਇਸ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਮੁੱਖ ਮੰਤਰੀ ਚੰਨੀ ਨੇ ਬਠਿੰਡਾ ਵਿਖੇ ਡੇਂਗੂ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।

ਡੇਂਗੂ ਦੀ ਰੋਕਥਾਮ ਲਈ ਪੰਜਾਬ ਦੇ ਮੁੱਖ ਮੰਤਰੀ ਤੇ ਸਿਹਤ ਮੰਤਰੀ ਓ. ਪੀ. ਸੋਨੀ ਵੱਲੋਂ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਫੌਗਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਡੇਂਗੂ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ। ਪੰਜਾਬ ਵਿਚ ਡੇਂਗੂ ਨਾਲ ਸਭ ਤੋਂ ਵੱਧ ਪ੍ਰਭਾਵਿਤ ਜਿਲ੍ਹੇ ਹੁਸ਼ਿਆਰਪੁਰ, ਬਠਿੰਡਾ, ਪਠਾਨਕੋਟ ਤੇ ਅੰਮ੍ਰਿਤਸਰ ਹਨ।

ਪੰਜਾਬ ਵਿਚ ਸਭ ਤੋਂ ਡੇਂਗੂ ਪ੍ਰਭਾਵਿਤ ਜਿਲ੍ਹਾ ਹੁਸ਼ਿਆਰਪੁਰ ਹੈ। ਪੰਜਾਬ ਵਿਚ 13532 ਟੈਸਟ ਤੋਂ ਬਾਅਦ 3760 ਡੇਂਗੂ ਪਾਜੀਟਿਵ ਪਾਏ ਗਏ ਸਨ। ਹੁਣ ਇਹ ਗਿਣਤੀ 5800 ਤੋਂ ਵੱਧ ‘ਤੇ ਜਾ ਪੁੱਜੀ ਹੈ। ਗੁਰਦਾਸਪੁਰ ‘ਚ ਡੇਂਗੂ ਪ੍ਰਭਾਵਿਤ 176 ਮਰੀਜ਼ ਹਨ। ਜਲੰਧਰ ‘ਚ ਇਹ ਗਿਣਤੀ 105 ਮਰੀਜ਼ ਹਨ। ਸੰਗਰੂਰ ‘ਚ 90 ਤੇ ਬਰਨਾਲਾ ‘ਚ 14 ਹਨ।

Dengue cases continue to rise, 15 new patients admitted

ਡੇਂਗੂ ਤੋਂ ਬਚਣ ਲਈ ਇਸ ਦੇ ਕਾਰਨਾਂ, ਲੱਛਣ ਬਾਰੇ ਪੂਰੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਇਸ ਤੋਂ ਬਚਾਅ ਹੋ ਸਕੇ। ਇਥੇ ਤੁਹਾਨੂੰ ਡੇਂਗੂ ਤੇ ਕਾਰਨਾਂ, ਲੱਛਣਾਂ ਤੇ ਇਲਾਜ ਬਾਰੇ ਦੱਸ ਰਹੇ ਹਾਂ ਤਾ ਜੋ ਵੱਧ ਰਹੇ ਡੇਂਗੂ ਕੇਸਾਂ ਨੂੰ ਘਟਾਇਆ ਜਾ ਸਕੇ ਤੇ ਲੋਕ ਜਾਗਰੂਕ ਹੋ ਸਕਣ।

ਕਿਵੇਂ ਫੈਲਦਾ ਹੈ ਡੇਂਗੂ : ਡੇਂਗੂ ਅਤੇ ਮਲੇਰੀਆ ਨੂੰ ਐਪੀਡੋਮਿਕ ਡਿਜ਼ੀਜ਼ ਐਕਟ 1897 ਦੇ ਅਧੀਨ ਨੋਟੀਫਾਈ ਕੀਤਾ ਗਿਆ ਹੈ। ਇਸ ਲਈ ਸੂਬੇ ਦੇ ਸਾਰੇ ਨਿੱਜੀ ਹਸਪਤਾਲਾਂ ਵੱਲੋਂ ਡੇਂਗੂ ਅਤੇ ਮਲੇਰੀਆ ਦੇ ਕੇਸ ਪਰਿਵਾਰ ਭਲਾਈ ਵਿਭਾਗ ਨੂੰ ਰਿਪੋਰਟ ਕਰਨੇ ਜ਼ਰੂਰੀ ਹਨ। ਏਡੀਜ਼ ਮੱਛਰ ਜ਼ਿਆਦਾਤਰ ਸਾਫ ਤੇ ਸਥਿਰ ਪਾਣੀ ਵਿਚ ਪਨਪਦਾ ਹੈ। ਇਸ ਲਈ ਕਲੂਰ ਤੇ ਗਮਲਿਆਂ ਆਦਿ ਵਿਚ ਪਾਣੀ ਖੜ੍ਹੇ ਹੋਣ ਤੋਂ ਬਚਾਅ ਕਰਨਾ ਚਾਹੀਦਾ ਹੈ। ਡੇਂਗੂ ਦਾ ਮੱਛਰ ਚਿਕਨਗੁਨੀਆ ਅਤੇ ਜ਼ੀਕਾ ਵਰਗੇ ਵਾਇਰਸ ਨੂੰ ਵੀ ਫੈਲਾਉਂਦਾ ਹੈ। ਜੇਕਰ ਇਹ ਮੱਛਰ ਕਿਸੇ ਅਜਿਹੇ ਵਿਅਕਤੀ ਨੂੰ ਕੱਟਦਾ ਹੈ ਜੋ ਡੇਂਗੂ ਤੋਂ ਪ੍ਰਭਾਵਿਤ ਹੈ ਤਾਂ ਮੱਛਰ ਦੇ ਅੰਦਰ ਡੇਂਗੂ ਦਾ ਵਾਇਰਸ ਰਹਿੰਦਾ ਹੈ ਅਤੇ ਉਸ ਤੋਂ ਬਾਅਦ ਅਗਲੇ ਸਿਹਤਮੰਦ ਵਿਅਕਤੀ ਨੂੰ ਕੱਟਣ ਤੋਂ ਬਾਅਦ ਉਸ ਨੂੰ ਡੇਂਗੂ ਦਾ ਖ਼ਤਰਾ ਪੈਦਾ ਹੋ ਸਕਦਾ ਹੈ।

ਡੇਂਗੂ ਦੇ ਲੱਛਣ : ਡੇਂਗੂ ਪ੍ਰਭਾਵਿਤ ਮਰੀਜ਼ ਦੇ ਸਿਰਦਰਦ, ਅੱਖਾਂ ਵਿੱਚ ਦਰਦ, ਜੋੜਾਂ ਵਿੱਚ ਦਰਦ, ਜ਼ੁਕਾਮ, ਉਲਟੀਆਂ ਵਰਗੇ ਲੱਛਣ ਪਾਏ ਜਾਂਦੇ ਹਨ। ਜੇ ਸਥਿਤੀ ਜ਼ਿਆਦਾ ਗੰਭੀਰ ਹੋ ਜਾਵੇ ਤਾਂ ਪੇਟ ਦਰਦ, ਵਾਰ-ਵਾਰ ਉਲਟੀ ਆਉਣਾ, ਮਸੂੜਿਆਂ ਵਿੱਚ ਖੂਨ, ਥਕਾਵਟ, ਬੇਚੈਨੀ, ਸਾਹ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ। । ਕੋਰੋਨਾ ਵਾਂਗ ਕਈ ਵਾਰ ਡੇਂਗੂ ਵੀ ਬਿਨਾਂ ਲੱਛਣਾਂ ਤੋਂ ਹੋ ਸਕਦਾ ਹੈ ਜਿਸ ਵਿੱਚ ਮਰੀਜ਼ ਨੂੰ ਬੁਖ਼ਾਰ ਨਹੀਂ ਹੁੰਦਾ ਹੈ। ਖ਼ੂਨ ਵਿੱਚ ਵਾਇਰਸ ਵੱਲੋਂ ਬਣਾਏ ਗਏ ਐੱਨਐੱਸਵਨ ਪ੍ਰੋਟੀਨ ਦੀ ਮੌਜੂਦਗੀ ਡੇਂਗੂ ਦੀ ਪੁਸ਼ਟੀ ਕਰਦੀ ਹੈ।

ਪਤਾ ਲਗਾਉਣ ਦਾ ਤਰੀਕਾ : ਖ਼ੂਨ ਵਿੱਚ ਵਾਇਰਸ ਵੱਲੋਂ ਬਣਾਏ ਗਏ ਐੱਨਐੱਸਵਨ ਪ੍ਰੋਟੀਨ ਦੀ ਮੌਜੂਦਗੀ ਡੇਂਗੂ ਦੀ ਪੁਸ਼ਟੀ ਕਰਦੀ ਹੈ। ਸਿਰੁਲਾਜੀਕਲ ਤਰੀਕੇ ਨਾਲ ਸਰੀਰ ਵਿੱਚ ਡੇਂਗੂ ਦੇ ਮੌਜੂਦਾ ਤੇ ਪੁਰਾਣੇ ਇਨਫੈਕਸ਼ਨ ਬਾਰੇ ਪਤਾ ਲਗਾਇਆ ਜਾ ਸਕਦਾ ਹੈ।

ਇਲਾਜ : ਡੇਂਗੂ ਮਰੀਜ਼ ਨੂੰ ਵੱਧ ਤੋਂ ਵੱਧ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਸਰੀਰ ਵਿਚ ਮੌਜੂਦ ਮਿਨਰਲਜ਼ ਦੀ ਕਮੀ ਪੂਰੀ ਕੀਤੀ ਜਾ ਸਕੇ। ਡੇਂਗੂ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਮਰੀਜ਼ ਲਈ ਇਕ-ਦੋ ਦਿਨ ਜ਼ਿਆਦਾ ਮਹੱਤਵਪੂਰਨ ਹੁੰਦੇ ਹਨ ਕਿਉਂਕਿ ਇਸ ਸਮੇਂ ਦੌਰਾਨ ਪਲਾਜ਼ਮਾ ਲੀਕ ਹੁੰਦਾ ਹੈ ਜਿਸ ਨਾਲ ਸਰੀਰ ਦੇ ਬਾਕੀ ਹਿੱਸਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਡੇਂਗੂ ਤੋਂ ਬਚਾਅ ਲਈ ਪੂਰੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ। ਜੇਕਰ ਹੋ ਸਕੇ ਤਾਂ ਉੱਥੇ ਜਾਣ ਤੋਂ ਗੁਰੇਜ਼ ਕਰੋ ਜਿਥੇ ਡੇਂਗੂ ਫੈਲਿਆ ਹੋਵੇ। ਫੌਗਿੰਗ ਕੀਤੀ ਜਾਣੀ ਚਾਹੀਦੀ ਹੈ। ਮੱਛਰਦਾਨੀ ਦੀ ਵਰਤੋਂ ਵੀ ਰਾਤ ਸਮੇਂ ਲਾਜ਼ਮੀ ਕਰਨੀ ਚਾਹੀਦੀ ਹੈ।

Comment here

Verified by MonsterInsights