ਭਵਾਨੀਪੁਰ ਵਿਧਾਨ ਸਭਾ ਉਪ ਚੋਣ ਨੂੰ ਲੈ ਕੇ ਇਲਾਕੇ ਵਿੱਚ ਸਵੇਰ ਤੋਂ ਹੀ ਤਣਾਅ ਹੈ। ਸ਼ਾਮ ਨੂੰ, ਭਵਾਨੀਪੁਰ ਵਿਧਾਨ ਸਭਾ ਖੇਤਰ ਵਿੱਚ ਭਾਜਪਾ ਨੇਤਾ ਕਲਿਆਣ ਚੌਬੇ ਦੀ ਗੱਡੀ ਉੱਤੇ ਹਮਲਾ ਕੀਤਾ ਗਿਆ ਹੈ ਅਤੇ ਤੋੜਭੰਨ ਕੀਤੀ ਗਈ ਹੈ। ਭਾਜਪਾ ਨੇ ਇਸ ਸਬੰਧੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਪੱਛਮੀ ਬੰਗਾਲ ਵਿੱਚ ਭਵਾਨੀਪੁਰ ਵਿਧਾਨ ਸਭਾ ਉਪ ਚੋਣ ਦੇ ਦੌਰਾਨ ਸਵੇਰ ਤੋਂ ਹੀ ਭਾਜਪਾ ਅਤੇ ਟੀਐਮਸੀ ਦੇ ਵਿੱਚ ਟਕਰਾਅ ਵਾਲਾ ਮਹੌਲ ਸੀ। ਕਈ ਇਲਾਕਿਆਂ ਵਿੱਚ ਦੋਹਾਂ ਪਾਰਟੀਆਂ ਦੇ ਵਰਕਰਾਂ ਵਿਚਾਲੇ ਝੜਪਾਂ ਹੋਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਸ਼ਾਮ ਨੂੰ ਭਾਜਪਾ ਨੇਤਾ ਕਲਿਆਣ ਚੌਬੇ ਦੀ ਗੱਡੀ ਉੱਤੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੀ ਕਾਰ ਦੀ ਭੰਨਤੋੜ ਕੀਤੀ ਗਈ ਹੈ।
ਇਸ ਦੌਰਾਨ ਭਵਾਨੀਪੁਰ ਦੇ ਹੀ ਇੱਕ ਜਾਅਲੀ ਵੋਟਰ ਨੂੰ ਲੈ ਕੇ ਹੰਗਾਮਾ ਹੋਇਆ ਹੈ। ਇਸ ਬਾਰੇ ਭਾਜਪਾ ਉਮੀਦਵਾਰ ਪ੍ਰਿਯੰਕਾ ਟਿਬਰੇਵਾਲ ਨੇ ਭਵਾਨੀਪੁਰ ਥਾਣੇ ਜਾ ਕੇ ਵਿਰੋਧ ਕੀਤਾ ਹੈ। ਦੂਜੇ ਪਾਸੇ ਚੋਣ ਕਮਿਸ਼ਨ ਨੇ ਇਸ ਮਾਮਲੇ ਵਿੱਚ ਪੁਲਿਸ ਰਿਪੋਰਟ ਤਲਬ ਕੀਤੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇਸ ਸੀਟ ਤੋਂ ਉਮੀਦਵਾਰ ਹਨ, ਜਦਕਿ ਭਾਜਪਾ ਨੇ ਪ੍ਰਿਅੰਕਾ ਟਿਬਰੇਵਾਲ ਨੂੰ ਉਮੀਦਵਾਰ ਬਣਾਇਆ ਹੈ।
Comment here