Site icon SMZ NEWS

ਅਮਿਤਾਭ ਬੱਚਨ ਤੇ ਦਿਲਜੀਤ ਦੋਸਾਂਝ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੇਅਰ ਨੂੰ ਆਈ ਮੇਲ

ਈਮੇਲ ਵਿੱਚ ਅਮਿਤਾਭ ਬੱਚਨ ਦੇ ਬੰਗਲੇ ‘ਜਲਸਾ’ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਅਤੇ ਕਿਹਾ ਗਿਆ ਸੀ ਕਿ ਬੰਗਲੇ ਨੂੰ 31 ਅਕਤੂਬਰ ਤੋਂ 27 ਨਵੰਬਰ ਦੇ ਵਿਚਕਾਰ ਕਿਸੇ ਵੀ ਸਮੇਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ।ਈਮੇਲ ਵਿੱਚ ਗਾਇਕ ਦਿਲਜੀਤ ਦੋਸਾਂਝ ਨੂੰ ਆਤਮਘਾਤੀ ਹਮਲੇ ਵਿੱਚ ਮਾਰਨ ਦੀ ਵੀ ਧਮਕੀ ਦਿੱਤੀ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਈਮੇਲ ਐਤਵਾਰ ਨੂੰ ਮੁੰਬਈ ਵਿੱਚ ਅਦਾਕਾਰ ਟਾਈਗਰ ਸ਼ਰਾਫ ‘ਤੇ ਫਾਇਰਿੰਗ ਤੋਂ ਪੰਜ ਦਿਨ ਬਾਅਦ ਆਈ ਹੈ।ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਸ਼ੁੱਕਰਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀ ਦਿੱਤੀ ਗਈ। ਇਹ ਧਮਕੀ ਭਰਿਆ ਈਮੇਲ ਮੁੰਬਈ ਦੀ ਮੇਅਰ ਰਿਤੂ ਤਾਵੜੇ ਨੂੰ ਭੇਜਿਆ ਗਿਆ।

 

ਦੱਸ ਦੇਈਏ ਕਿ 18 ਅਕਤੂਬਰ ਨੂੰ ਮੁੰਬਈ ਵਿੱਚ ਟਾਈਗਰ ਸ਼ਰਾਫ ਦੀ ਕਾਰ ‘ਤੇ ਫਾਇਰਿੰਗ ਕੀਤੀ ਗਈ ਸੀ। ਟਾਈਗਰ ਫੁੱਟਬਾਲ ਖੇਡਣ ਤੋਂ ਬਾਅਦ ਜੁਹੂ ਇਲਾਕੇ ਤੋਂ ਨਿਕਲ ਰਿਹਾ ਸੀ ਜਦੋਂ ਉਸ ਦੀ ਕਾਰ ‘ਤੇ ਫਾਇਰਿੰਗ ਕੀਤੀ ਗਈ। ਘਟਨਾ ਵਿੱਚ ਟਾਈਗਰ ਨੂੰ ਗੋਲੀ ਨਹੀਂ ਲੱਗੀ, ਪਰ ਉਸ ਦਾ ਡਰਾਈਵਰ ਅਤੇ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ।

ਹੁਣ ਤੱਕ ਇਸ ਮਾਮਲੇ ਵਿੱਚ 10 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਹਰਿਆਣਾ ਦੀਆਂ ਸੱਤ, ਉੱਤਰ ਪ੍ਰਦੇਸ਼ ਦੀਆਂ ਦੋ ਔਰਤਾਂ ਅਤੇ ਬਿਹਾਰ ਦਾ ਇੱਕ ਨੌਜਵਾਨ ਸ਼ਾਮਲ ਹੈ।

ਦੱਸ ਦੇਈਏ ਕਿ ਮੁੰਬਈ ਦੇ ਦਾਦਰ ਦੇ ਕਈ ਪ੍ਰਮੁੱਖ ਸਕੂਲਾਂ ਨੂੰ ਵੀ ਧਮਕੀ ਭਰੇ ਈਮੇਲ ਮਿਲੇ ਹਨ। ਰਿਪੋਰਟਾਂ ਮੁਤਾਬਕ ਦਾਦਰ ਦੇ ਲਗਭਗ ਚਾਰ ਸਕੂਲਾਂ ਨੂੰ ਸ਼ੁੱਕਰਵਾਰ ਸਵੇਰੇ ਇਹ ਈਮੇਲ ਮਿਲੇ। ਜਾਣਕਾਰੀ ਮਿਲਣ ‘ਤੇ ਮੁੰਬਈ ਪੁਲਿਸ ਨੇ ਤੁਰੰਤ ਸਕੂਲਾਂ ਦੀ ਤਲਾਸ਼ੀ ਲਈ, ਹਾਲਾਂਕਿ ਪੁਲਿਸ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਿਆ।

Exit mobile version