Site icon SMZ NEWS

ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖ਼ਬਰ! ਮਹਿੰਗਾਈ ਭੱਤਾ ਵਧਣ ਨਾਲ ਹਰ ਮਹੀਨੇ ਕਿੰਨੀ ਵਧੇਗੀ ਤਨਖਾਹ?

ਕੇਂਦਰ ਸਰਕਾਰ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ (Dearness Allowance) ਵਿੱਚ ਵਾਧੇ ਦੀ ਉਡੀਕ ਹੈ। ਜੁਲਾਈ 2026 ਤੋਂ ਲਾਗੂ ਹੋਣ ਵਾਲੇ ਮਹਿੰਗਾਈ ਭੱਤੇ ਵਿੱਚ 3 ਤੋਂ 4 ਫੀਸਦੀ ਤੱਕ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਮੁਲਾਜ਼ਮਾਂ ਦੀ ਹਰ ਮਹੀਨੇ ਮਿਲਣ ਵਾਲੀ ਤਨਖਾਹ ਵਿੱਚ ਚੰਗਾ ਵਾਧਾ ਹੋ ਸਕਦਾ ਹੈ।

ਦੱਸ ਦੇਈਏ ਕਿ ਕੇਂਦਰ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਵਧਦੀ ਮਹਿੰਗਾਈ ਤੋਂ ਰਾਹਤ ਦੇਣ ਲਈ ਮਹਿੰਗਾਈ ਭੱਤਾ ਦਿੰਦੀ ਹੈ। ਇਸ ਵਿੱਚ ਸਾਲ ਵਿੱਚ ਦੋ ਵਾਰ ਜਨਵਰੀ ਅਤੇ ਜੁਲਾਈ ਤੋਂ ਸੋਧ ਕੀਤੀ ਜਾਂਦੀ ਹੈ। DA 60 ਫੀਸਦੀ ਤੋਂ ਵਧ ਕੇ 64 ਫੀਸਦੀ ਹੋ ਸਕਦਾ ਹੈ। ਜਨਵਰੀ 2026 ਵਿੱਚ ਕੇਂਦਰ ਸਰਕਾਰ ਨੇ ਮਹਿੰਗਾਈ ਭੱਤਾ 58 ਫੀਸਦੀ ਤੋਂ ਵਧਾ ਕੇ 60 ਫੀਸਦੀ ਕੀਤਾ ਸੀ। ਹੁਣ ਜੁਲਾਈ 2026 ਲਈ ਇਸ ਵਿੱਚ 3 ਜਾਂ 4 ਫੀਸਦੀ ਵਾਧੇ ਦੀ ਸੰਭਾਵਨਾ ਦੱਸੀ ਜਾ ਰਹੀ ਹੈ।ਜੇਕਰ ਸਰਕਾਰ 3 ਫੀਸਦੀ ਵਾਧਾ ਕਰਦੀ ਹੈ ਤਾਂ DA ਵਧ ਕੇ 63 ਫੀਸਦੀ ਹੋ ਜਾਵੇਗਾ। ਜਦਕਿ 4 ਫੀਸਦੀ ਵਾਧਾ ਹੋਣ ‘ਤੇ ਇਹ 64 ਫੀਸਦੀ ਤੱਕ ਪਹੁੰਚ ਸਕਦਾ ਹੈ। ਹਾਲਾਂਕਿ ਅੰਤਿਮ ਦਰ ਸਰਕਾਰ ਦੇ ਅਧਿਕਾਰਤ ਐਲਾਨ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

ਮਹਿੰਗਾਈ ਭੱਤੇ ਵਿੱਚ ਵਾਧਾ ਮੁਲਾਜ਼ਮ ਦੀ ਬੇਸਿਕ ਤਨਖਾਹ (Basic Salary) ਦੇ ਆਧਾਰ ‘ਤੇ ਹੁੰਦਾ ਹੈ।

ਬੇਸਿਕ ਤਨਖਾਹ        3% ਵਾਧੇ ‘ਤੇ           4% ਵਾਧੇ ‘ਤੇ

18,000 ਰੁਪਏ         540 ਰੁਪਏ                720ਰੁਪਏ
25,500 ਰੁਪਏ         765ਰੁਪਏ                 1,020ਰੁਪਏ
35,400 ਰੁਪਏ         1,062ਰੁਪਏ              1,416ਰੁਪਏ
44,900 ਰੁਪਏ         1,347ਰੁਪਏ              1,796ਰੁਪਏ
56,100 ਰੁਪਏ         1,68ਰੁਪਏ             2,244ਰੁਪਏ

ਇਹ ਰਕਮ ਹਰ ਮਹੀਨੇ ਮਿਲਣ ਵਾਲੇ ਵਾਧੂ DA ਦੀ ਹੈ। ਉਦਾਹਰਨ ਵਜੋਂ, ਜੇਕਰ ਕਿਸੇ ਮੁਲਾਜ਼ਮ ਦੀ ਬੇਸਿਕ ਤਨਖਾਹ 56,100 ਰੁਪਏ ਹੈ ਤਾਂ 4 ਫੀਸਦੀ ਵਾਧੇ ਨਾਲ ਉਸ ਨੂੰ ਹਰ ਮਹੀਨੇ 2,244 ਰੁਪਏ ਵਾਧੂ ਮਿਲ ਸਕਦੇ ਹਨਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਸੱਤਵੇਂ ਤਨਖਾਹ ਕਮਿਸ਼ਨ ਦੇ ਨਿਯਮਾਂ ਮੁਤਾਬਕ ਤੈਅ ਕੀਤਾ ਜਾਂਦਾ ਹੈ। ਇਸ ਦੀ ਗਣਨਾ ਲਈ ਉਦਯੋਗਿਕ ਮਜ਼ਦੂਰਾਂ ਦੇ ਖਪਤਕਾਰ ਮੁੱਲ ਸੂਚਕ ਅੰਕ (AICPI-IW) ਦੇ ਪਿਛਲੇ 12 ਮਹੀਨਿਆਂ ਦੇ ਔਸਤ ਨੂੰ ਆਧਾਰ ਬਣਾਇਆ ਜਾਂਦਾ ਹੈਜੇਕਰ ਕੇਂਦਰ ਸਰਕਾਰ ਜੁਲਾਈ 2026 ਤੋਂ ਮਹਿੰਗਾਈ ਭੱਤੇ ਵਿੱਚ ਵਾਧੇ ਨੂੰ ਮਨਜ਼ੂਰੀ ਦਿੰਦੀ ਹੈ ਤਾਂ ਮੁਲਾਜ਼ਮਾਂ ਨੂੰ 1 ਜੁਲਾਈ ਤੋਂ ਬਣਦਾ ਬਕਾਇਆ (Arrears) ਵੀ ਮਿਲ ਸਕਦਾ ਹੈ। ਏਰੀਅਰ ਦੀ ਰਕਮ ਵਧੇ ਹੋਏ DA ਅਤੇ ਭੁਗਤਾਨ ਦੀ ਮਿਆਦ ‘ਤੇ ਨਿਰਭਰ ਕਰੇਗੀ। ਫਿਲਹਾਲ ਮੁਲਾਜ਼ਮਾਂ ਨੂੰ ਸਰਕਾਰ ਦੇ ਅਧਿਕਾਰਤ ਐਲਾਨ ਦੀ ਉਡੀਕ ਹੈ।

 

Exit mobile version