NewsPunjab news

ਝੋਟੇ ਨੂੰ ਇਨਸਾਫ ਦੇ ਸਮਰਥਨ ‘ਚ ਉਤਰੇ ਗਾਇਕ R Nait, ਕਿਹਾ ‘ਇਹ ਉਹ ਘਾਟੇ ਨੇ ਜੋ ਕਦੇ ਪੂਰੇ ਨਹੀਂ ਹੋ ਸਕਦੇ’

ਮਾਨਸਾ ਵਿਚ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਗਾਇਕ R Nait ਪਹੁੰਚੇ। ਇੰਨਾ ਹੀ ਨਹੀਂ R-Nait ਇਕੱਲਾ ‘ਨਹੀਂ ਸਗੋਂ ਆਪਣੀ ਮਾਤਾ ਦੇ ਨਾਲ ਧਰਨੇ ‘ਚ ਪਹੁੰਚਿਆ ! ਉਨ੍ਹਾਂ ਨੇ ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਨਾਲ ਦੁੱਖ ਸਾਂਝਾ ਕੀਤਾ।

ਧਰਨੇ ‘ਚ ਪਹੁੰਚੇ ਗਾਇਕ R Nait ਨੇ ਕਿਹਾ ਕਿ ਇਹ ਸਾਰੇ ਪੰਜਾਬ ਲਈ ਬਹੁਤ ਦੁੱਖ ਦੀ ਘੜੀ ਹੈ। ਥੋੜ੍ਹੇ ਜਿਹੇ ਸਮੇਂ ‘ਚ ਸਾਡੇ ਤੋਂ ਪਹਿਲਾਂ ਸਾਡੇ ਤੋਂ 2 ਝੋਟੇ ਖੋਹੇ ਗਏ। ਇਹ ਉਹ ਘਾਟੇ ਨੇ ਜੋ ਕਦੇ ਪੂਰੇ ਨਹੀਂ ਹੋ ਸਕਦੇ। ਸਾਡਾ ਫਰਜ਼ ਬਣਦਾ ਹੈ ਕਿ ਪਰਵਿੰਦਰ ਝੋਟੇ ਦੇ ਪਰਿਵਾਰ ਨਾਲ ਮੋਢਾ ਨਾਲ ਮੋਢਾ ਲਾ ਕੇ ਖੜ੍ਹੀਏ। ਜਦੋਂ ਵੀ ਲੋੜ ਪਵੇਗੀ ਮੈਂ ਝੋਟੇ ਦੇ ਪਰਿਵਾਰ ਨਾਲ ਹਮੇਸ਼ਾ ਖੜ੍ਹਾ ਹਾਂ। ਉਸਦੀ ਇਹ ਕੁਰਬਾਨੀ ਸਾਡੇ ਸਾਰਿਆਂ ਦੇ ਲਈ ਸੀ।

ਦੱਸ ਦੇਈਏ ਕਿ ਮੈਡੀਕਲ ਸਟੋਰ ‘ਤੇ ਨਸ਼ਾ ਵੇਚਣ ਦਾ ਵਿਰੋਧ ਕਰਨ ‘ਤੇ 13 ਅਕਤੂਬਰ ਨੂੰ ਗੋਲੀ ਮਾਰ ਕੇ ਝੋਟੇ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਦੇ ਬਾਅਦ ਤੋਂ ਪਰਿਵਾਰ ਧਰਨੇ ‘ਤੇ ਬੈਠਾ ਹੈ ਜਿਸ ਦਾ ਅੱਜ 7ਵਾਂ ਦਿਨ ਹੈ। ਅਜੇ ਤੱਕ ਮ੍ਰਿਤਕ ਦੇਹ ਦਾ ਪੋਸਟਮਾਰਟਮ ਨਹੀਂ ਹੋਇਆ ਹੈ। ਪਰਿਵਾਰ ਮਾਮਲੇ ਦੀ ਸੀਬੀਆਈ ਜਾਂਚ ਸਣੇ ਕਈ ਮੰਗਾਂ ਨੂੰ ਪੂਰਾ ਕਰਨ ‘ਤੇ ਅੜਿਆ ਹੋਇਆ ਹੈ।

Comment here

Verified by MonsterInsights