ਦੇਸ਼ ਦੇ ਪੰਜ ਰਾਜਾਂ ਦੀਆਂ ਚੋਣਾਂ ਦੇ ਨਤੀਜਿਆਂ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਵੱਡੇ ਉਲਟ-ਫੇਰ ਦੇ ਸੰਕੇਤ ਮਿਲ ਰਹੇ ਹਨ।ਤਾਮਿਲਨਾਡੂ ਵਿੱਚ ਸਭ ਤੋਂ ਵੱਡੀ ਚਰਚਾ ਅਦਾਕਾਰ ਤੋਂ ਨੇਤਾ ਬਣੇ ਵਿਜੇ ਦੀ ਪਾਰਟੀ TVK ਨੂੰ ਲੈ ਕੇ ਹੈ। TVK ਲਗਭਗ 39 ਸੀਟਾਂ ‘ਤੇ ਅੱਗੇ ਦਿਖ ਰਹੀ ਹੈ, ਜੋ ਸੂਬੇ ਦੀ ਰਾਜਨੀਤੀ ਵਿੱਚ ਨਵਾਂ ਮੋੜ ਮੰਨਿਆ ਜਾ ਰਿਹਾ ਹੈ। ਖਾਸ ਕਰਕੇ ਨੌਜਵਾਨ ਵੋਟਰਾਂ ਦਾ ਰੁਝਾਨ TVK ਵੱਲ ਦਿਖਾਈ ਦੇ ਰਿਹਾ ਹੈ।ਇਸੇ ਸਮੇਂ ਐਮ.ਕੇ. ਸਟਾਲਿਨ ਦੀ ਅਗਵਾਈ ਵਾਲੀ DMK 100 ਤੋਂ ਵੱਧ ਸੀਟਾਂ ‘ਤੇ ਅੱਗੇ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਟਾਲਿਨ ਖੁਦ ਆਪਣੀ ਸੀਟ ‘ਤੇ ਪਿੱਛੇ ਚੱਲ ਰਹੇ ਹਨ। ਉਨ੍ਹਾਂ ਦੇ ਨਾਲ ਨਾਲ ਉਪ ਮੁੱਖ ਮੰਤਰੀ ਉਧਯਨਿਧੀ ਸਟਾਲਿਨ ਵੀ ਮੁਸ਼ਕਲ ਵਿੱਚ ਦਿਖ ਰਹੇ ਹਨ, ਜਿਸ ਨਾਲ DMK ਲਈ ਚਿੰਤਾ ਵਧ ਰਹੀ ਹੈ।ਪੱਛਮੀ ਬੰਗਾਲ ਵਿੱਚ ਸਿਆਸੀ ਜੰਗ ਬਹੁਤ ਹੀ ਤਿੱਖੀ ਬਣ ਚੁੱਕੀ ਹੈ। ਮਮਤਾ ਬੈਨਰਜੀ ਦੀ ਅਗਵਾਈ ਵਾਲੀ TMC ਅਤੇ BJP ਵਿਚ ਕਰੀਬ ਬਰਾਬਰ ਦੀ ਟੱਕਰ ਹੈ। ਕਦੇ BJP ਅੱਗੇ ਨਜ਼ਰ ਆ ਰਹੀ ਹੈ, ਤਾਂ ਕਦੇ TMC ਵਾਪਸੀ ਕਰਦੀ ਦਿਖਦੀ ਹੈ, ਜਿਸ ਨਾਲ ਮੁਕਾਬਲਾ ਕਾਫੀ ਰੋਮਾਂਚਕ ਬਣ ਗਿਆ ਹੈ।ਅਸਾਮ ਵਿੱਚ BJP ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ ਅਤੇ ਬਹੁਮਤ ਦੇ ਅੰਕੜੇ ਨੂੰ ਪਾਰ ਕਰਨ ਵੱਲ ਵਧ ਰਹੀ ਹੈ। ਕਾਂਗਰਸ ਗਠਜੋੜ ਇੱਥੇ ਕਾਫੀ ਪਿੱਛੇ ਦਿਖ ਰਿਹਾ ਹੈ।ਕੇਰਲ ਵਿੱਚ ਵੀ ਹਾਲਾਤ ਦਿਲਚਸਪ ਨੇ। ਇੱਥੇ ਕਾਂਗਰਸ ਗਠਜੋੜ ਅਤੇ ਖੱਬੇ ਪੱਖੀ ਗਠਜੋੜ ਵਿਚ ਕਰੀਬੀ ਮੁਕਾਬਲਾ ਹੈ, ਜਿੱਥੇ ਦੋਵੇਂ ਪਾਸੇ ਅੱਗੇ-ਪਿੱਛੇ ਹੋ ਰਹੇ ਹਨ।ਪੁਡੂਚੇਰੀ ਵਿੱਚ BJP ਵੱਡੀ ਬੜਤਰੀ ਨਾਲ ਅੱਗੇ ਦਿਖ ਰਹੀ ਹੈ, ਜਦੋਂ ਕਿ ਕਾਂਗਰਸ ਗਠਜੋੜ ਕਾਫੀ ਪਿੱਛੇ ਹੈ।
ਬੰਗਾਲ ਦੇ ਰੁਝਾਨਾਂ ਵਿੱਚ ਭਾਜਪਾ ਨੂੰ ਮਿਲਿਆ ਬਹੁਮਤ; ਤਾਮਿਲਨਾਡੂ ਵਿੱਚ ਵਿਜੇ 100 ਤੋਂ ਪਾਰ

