Site icon SMZ NEWS

ਅੱਜ ਪੰਜਾਬ ਭਰ ‘ਚ ਹੋਵੇਗਾ Blackout, ਵੱਜਣਗੇ ਸਾਇਰਨ ਰਾਤ 8 ਵਜੇ ਤੋਂ 8.15 ਵਜੇ ਤੱਕ ਹੋਵੇਗੀ ਮੌਕ ਡ੍ਰਿੱਲ

ਅੱਜ ਪੰਜਾਬ ਭਰ ਵਿਚ ਯੁੱਧ ਵਰਗੀ ਐਮਰਜੈਂਸੀ ਸਥਿਤੀ ਨਾਲ ਨਿਪਟਣ ਦੀਆਂ ਤਿਆਰੀਆਂ ਲਈ ਸਾਰੇ ਜ਼ਿਲ੍ਹਿਆਂ ਵਿਚ ਮੌਕ ਡ੍ਰਿਲ ਕੀਤੀ ਜਾਵੇਗੀ। ਇਸ ਦੌਰਾਨ 8.00 ਵਜੇ ਤੋਂ 8.15 ਵਜੇ ਤੱਕ 15 ਮਿੰਟ ਲਈ ਬਲੈਕਆਊਟ ਹੋਵੇਗਾ ਤੇ ਸਾਇਰਨ ਵੀ ਵਜਾਏ ਜਾਣਗੇ। ਇਹ ਅਭਿਆਸ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ‘ਤੇ ਕੀਤਾ ਜਾ ਰਿਹਾ ਹੈ।ਸਾਰੇ ਜ਼ਿਲ੍ਹਿਆਂ ਵਿਚ ਇਸ ਸਬੰਧੀ ਤਿਆਰੀ ਪੂਰੀ ਕਰ ਲਈ ਗਈ ਹੈ। ਬਲੈਕਆਊਟ ਦੌਰਾਨ ਜਨਰੇਟਰ ਤੇ ਟਾਰਚ ਦੇ ਇਸਤੇਮਾਲ ‘ਤੇ ਰੋਕ ਰਹੇਗੀ। ਲੋਕਾਂ ਨੂੰ ਜਾਗਰੂਕ ਕਰਨ ਲਈ ਐਲਾਨ ਕਰਵਾਏ ਜਾਣਗੇ। ਸਰਕਾਰ ਨੇ ਕਿਹਾ ਕਿ ਲੋਕ ਘਬਰਾਉਣ ਨਾ ਅਤੇ ਇਸ ਪ੍ਰੈਕਟਿਸ ਵਿਚ ਪੂਰਾ ਸਹਿਯੋਗ ਦੇਣ। ਪਿਛਲੇ ਸਾਲ ਮਈ ਵਿਚ ਆਪ੍ਰੇਸ਼ਨ ਸਿੰਦੂਰ ਦੇ ਬਾਅਦ ਵੀ ਪੰਜਾਬ ਵਿਚ ਮੌਕ ਡ੍ਰਿਲ ਕੀਤੀ ਗਈ ਸੀ।ਬਿਜਲੀ ਵਿਭਾਗ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰਾਂ, ਸਰਕਾਰੀ ਭਵਨਾਂ ਤੇ ਰਿਹਾਇਸ਼ੀ ਕਾਲੋਨੀਆਂ ਵਿਚ ਕੁਝ ਸਮੇਂ ਲਈ ਬਿਜਲੀ ਸਪਲਾਈ ਰੋਕੀ ਜਾਵੇਗੀ। ਪ੍ਰੈਕਟਿਸ ਦੇ ਅਖੀਰ ਵਿਚ 2 ਮਿੰਟ ਦਾ ਲਗਾਤਾਰ ਸਾਇਰਨ ਵਜੇਗਾ ਜੋ ‘ਆਲ ਕਲੀਅਰ’ ਦਾ ਸੰਕੇਤ ਹੋਵੇਗਾ ਜਿਸ ਦੇ ਬਾਅਦ ਆਮ ਹਾਲਾਤ ਬਹਾਲ ਹੋ ਜਾਣਗੇ।ਡ੍ਰਿਲ ਦੀ ਸ਼ੁਰੂਆਤ ਏਅਰ ਰੈੱਡ ਚੇਤਾਵਨੀ ਸਿਗਨਲ ਨਾਲ ਹੋਵੇਗੀ। 2 ਮਿੰਟ ਤੱਕ ਹਾਈ-ਲੋ ਪਿਚ ਦੇ ਸਾਇਰਨ ਵਜਾਏ ਜਾਣਗੇ। ਇਸ ਦੇ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਇਲਾਕਿਆਂ ਵਿਚ ਬਲੈਕਆਊਟ ਕੀਤਾ ਜਾਵੇਗਾ। ਇਨ੍ਹਾਂ ਇਲਾਕਿਆਂ ਵਿਚ ਲੋਕਾਂ ਨੂੰ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਲਈ ਕਿਹਾ ਜਾਵੇਗਾ ਜਦੋਂ ਕਿ ਜ਼ਰੂਰੀ ਸੇਵਾਵਾਂ ਆਮ ਦੀ ਤਰ੍ਹਾਂ ਹੀ ਰਹਿਣਗੀਆਂ।

Exit mobile version