Punjab news

ਜਿਸਨੂੰ ਮਰਿਆ ਸਮਝ ਕਰਵਾਇਆ ਸੀ ਦੂਜਾ ਵਿਆਹ, 25 ਸਾਲ ਬਾਅਦ ਘਰ ਪਹੁੰਚਿਆ ਉਹੀ ਪਤੀ ! ਸੁਣੋ ਅਨੋਖੀ ਕਹਾਣੀ !

ਕਪੂਰਥਲਾ ਦੇ ਪਿੰਡ ਸ਼ਿਵ ਦਿਆਲ ਵਾਲਾ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 25 ਸਾਲ ਪਹਿਲਾਂ ਲਾਪਤਾ ਹੋਇਆ ਹੰਸਾ ਸਿੰਘ ਅਚਾਨਕ ਵਾਪਸ ਘਰ ਆ ਗਿਆ। ਪਰ ਇਸ ਦੌਰਾਨ ਪਰਿਵਾਰ ਨੇ ਉਸਨੂੰ ਮ੍ਰਿਤਕ ਮੰਨ ਕੇ ਉਸ ਦੀ ਪਤਨੀ ਦਾ ਵਿਆਹ ਉਸਦੇ ਛੋਟੇ ਭਰਾ ਨਾਲ ਕਰ ਦਿੱਤਾ ਸੀ, ਜਿਨ੍ਹਾਂ ਦੇ ਹੁਣ ਬੱਚੇ ਵੀ ਹਨ।ਹੰਸਾ ਸਿੰਘ ਨੂੰ ਉੱਤਰ ਪ੍ਰਦੇਸ਼ ਵਿੱਚ ਭਟਕਦੇ ਮਿਲਣ ਤੋਂ ਬਾਅਦ ਪੁਲਿਸ ਨੇ ਉਸ ਦੀ ਪਛਾਣ ਕਰਵਾ ਕੇ ਪਰਿਵਾਰ ਨਾਲ ਮਿਲਾਇਆ। ਵਾਪਸੀ ਨਾਲ ਖੁਸ਼ੀ ਤਾਂ ਮਿਲੀ, ਪਰ ਨਾਲ ਹੀ ਵੱਡੀ ਭਾਵਨਾਤਮਕ ਤੇ ਸਮਾਜਕ ਉਲਝਣ ਵੀ ਖੜ੍ਹੀ ਹੋ ਗਈ।ਪਤਨੀ ਲਈ ਸਭ ਤੋਂ ਵੱਡੀ ਦਿਲੇਮਾ ਬਣ ਗਈ ਹੈ ਕਿ ਉਹ ਕਿਸ ਨੂੰ ਚੁਣੇ, ਜਦਕਿ ਹੰਸਾ ਸਿੰਘ ਹੁਣ ਆਪਣੇ ਭਰਾਵਾਂ ਨਾਲ ਰਹਿ ਰਿਹਾ ਹੈ।ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਜ਼ਿਲ੍ਹੇ ਦੇ ਰਹਿਣ ਵਾਲਾ ਹੰਸਾ ਸਿੰਘ 25 ਸਾਲ ਪਹਿਲਾਂ ਅਚਾਨਕ ਲਾਪਤਾ ਹੋ ਗਿਆ ਸੀ। ਪ੍ਰਵਾਰ ਨੇ ਹਰ ਥਾਂ ਉਸ ਦੀ ਭਾਲ ਕੀਤੀ ਪਰ ਕੋਈ ਸੁਧ ਨਹੀਂ ਮਿਲੀ। ਤਿੰਨ ਸਾਲ ਇੰਤਜ਼ਾਰ ਕਰਨ ਮਗਰੋਂ ਪ੍ਰਵਾਰ ਨੇ ਉਮੀਦ ਛੱਡ ਦਿਤੀ ਅਤੇ ਉਸ ਨੂੰ ਮ੍ਰਿਤਕ ਮੰਨ ਲਿਆ। ਸਮਾਜਕ ਰਿਵਾਜਾਂ ਮੁਤਾਬਕ ਉਸ ਦੀ ਪਤਨੀ ਦਾ ਵਿਆਹ ਛੋਟੇ ਭਰਾ ਨਾਲ ਕਰ ਦਿਤਾ ਗਿਆ।ਜਿਸ ਘਰ ਨੂੰ ਉਹ ਅਪਣਾ ਸਮਝਦਾ ਸੀ, ਉਸ ਘਰ ’ਚ ਹੁਣ ਉਨ੍ਹਾਂ ਦੀ ਪਤਨੀ ਕਿਸੇ ਹੋਰ ਦੀ ਜੀਵਨ ਸਾਥੀ ਬਣ ਚੁੱਕੀ ਸੀ, ਉਹ ਵੀ ਉਸ ਦੇ ਹੀ ਛੋਟੇ ਭਰਾ ਦੀ। ਦਰਅਸਲ ਪ੍ਰਵਾਰ ਨੇ ਸਾਲਾਂ ਪਹਿਲਾਂ ਹੰਸਾ ਸਿੰਘ ਨੂੰ ਮ੍ਰਿਤਕ ਮੰਨ ਲਿਆ ਸੀ। ਰਿਵਾਜਾਂ ਅਤੇ ਮਜਬੂਰੀਆਂ ਦੇ ਵਿਚਕਾਰ ਪਤਨੀ ਦਾ ਵਿਆਹ ਛੋਟੇ ਭਰਾ ਨਾਲ ਕਰ ਦਿਤਾ ਗਿਆ।

Comment here

Verified by MonsterInsights