ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜਸ਼ੰਕਰ ਦੇ ਪਿੰਡ ਲਹਿਰਾ ਦੇ ਰਹਿਣ ਵਾਲੇ 56 ਸਾਲਾ ਸੁਰਿੰਦਰ ਪਾਲ ਦਾ ਮ੍ਰਿਤਕ ਸਰੀਰ ਅੱਜ ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜਿਆ।ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੁਫ਼ਤ ਐਂਬੂਲੈਂਸ ਸੇਵਾ ਰਾਹੀਂ ਮ੍ਰਿਤਕ ਦੇਹ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧਾ ਉਸ ਦੇ ਘਰ ਭੇਜਿਆ ਗਿਆ।ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਸੁਰਿੰਦਰ ਪਾਲ ਪਿਛਲੇ ਕਰੀਬ 10 ਸਾਲਾਂ ਤੋਂ ਪਰਿਵਾਰ ਦੀ ਭਲਾਈ ਲਈ ਦੁਬਈ ਵਿੱਚ ਕੰਮ ਕਰ ਰਿਹਾ ਸੀ ਅਤੇ 6 ਦਸੰਬਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਪੀੜਤ ਪਰਿਵਾਰ ਦੀ ਹਾਲਤ ਦੇਖ ਕੇ ਅਗਲੇ ਸਮੇਂ ਵਿੱਚ ਲੋੜ ਅਨੁਸਾਰ ਮਦਦ ਅਤੇ ਮਹੀਨਾਵਾਰ ਪੈਨਸ਼ਨ ਵੀ ਦਿੱਤੀ ਜਾਵੇਗੀ।ਪਰਿਵਾਰਕ ਮੈਂਬਰਾਂ ਨੇ ਇਸ ਔਖੀ ਘੜੀ ਵਿੱਚ ਮਦਦ ਲਈ ਡਾ. ਐੱਸ.ਪੀ. ਸਿੰਘ ਓਬਰਾਏ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਧੰਨਵਾਦ ਕੀਤਾ।ਪਰਿਵਾਰ ਮੁਤਾਬਿਕ ਸੁਰਿੰਦਰ ਪਾਲ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਜ਼ਿੰਮੇਵਾਰੀ ਉਸ ਦੀ ਕੰਮ ਵਾਲੀ ਕੰਪਨੀ ਵੱਲੋਂ ਨਿਭਾਈ ਜਾ ਰਹੀ ਹੈ ਪਰ ਉਨ੍ਹਾਂ ਨੂੰ ਹਵਾਈ ਅੱਡਾ ਅੰਮ੍ਰਿਤਸਰ ਤੋਂ ਮ੍ਰਿਤਕ ਦੇਹ ਘਰ ਤੱਕ ਲੈ ਕੇ ਜਾਣ ਲਈ ਟਰੱਸਟ ਦੀ ਮੁਫ਼ਤ ਐਂਬੂਲੈਂਸ ਸੇਵਾ ਦੀ ਜ਼ਰੂਰਤ ਹੈ। ਸੋ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਮ੍ਰਿਤਕ ਸਰੀਰ ਪੀੜ੍ਹਤ ਪਰਿਵਾਰ ਦੀ ਹਾਜ਼ਰੀ ‘ਚ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਵੱਲੋਂ ਪ੍ਰਾਪਤ ਕਰਕੇ ਟਰੱਸਟ ਦੀ ‘ਮੁਫ਼ਤ ਐਂਬੂਲੈਂਸ ਸੇਵਾ’ ਰਾਹੀਂ ਉਸ ਦੇ ਘਰ ਤੱਕ ਭੇਜਿਆ ਗਿਆ ਹੈ।
ਦੁਬਈ ਤੋਂ 56 ਸਾਲਾ ਸੁਰਿੰਦਰ ਪਾਲ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ , ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ
December 18, 20250

Related Articles
September 20, 20210
ਰੂਸੀ ਯੂਨੀਵਰਸਿਟੀ ‘ਚ ਵਾਪਰੀ ਗੋਲੀਬਾਰੀ ਦੀ ਘਟਨਾ ‘ਤੇ ਭਾਰਤੀ ਦੂਤਘਰ ਦਾ ਬਿਆਨ, ਕਿਹਾ- ‘ਸਾਰੇ ਭਾਰਤੀ ਵਿਦਿਆਰਥੀ ਸੁਰੱਖਿਅਤ
ਰੂਸ ਦੇ ਪੇਰਮ ਸ਼ਹਿਰ ਦੀ ਯੂਨੀਵਰਸਿਟੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਉੱਤੇ ਭਾਰਤੀ ਦੂਤਘਰ ਦਾ ਬਿਆਨ ਆਇਆ ਹੈ। ਰੂਸ ਵਿੱਚ ਭਾਰਤੀ ਦੂਤਘਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੂਸ ਦੀ ਪਰਮ ਸਟੇਟ ਯੂਨੀਵਰਸਿਟੀ ਉੱਤੇ ਹੋਏ ਭਿਆਨਕ ਹਮਲੇ ਤੋਂ ਉਹ ਹੈਰਾਨ ਹੈ।
Read More
February 6, 20250
ਲੁਧਿਆਣਾ ਵਿੱਚ ਤੇਜ ਰਫਤਾਰ ਸਕਾਰਪੀਓ ਦਾ ਕਹਿਰ , ਤਿੰਨ ਚਾਰ ਮੋਟਰਸਾਈਕਲ ਸਮੇਤ ਇਕ ਨੋਜਵਾਨ ਨੂੰ ਦਰੜਿਆ
ਲੁਧਿਆਣਾ ਦੇ ਪਖੋਵਾਲ ਰੋਡ ਤੇ ਉਸ ਸਮੇਂ ਭਗਦਰ ਮੱਚ ਗਈ ਜਦੋਂ ਤੇਜ਼ ਰਫਤਾਰ ਸਕੋਰਪੀਓ ਨੇ ਤਿੰਨ ਚਾਰ ਮੋਟਰਸਾਈਕਲਾਂ ਸਮੇਤ ਇੱਕ ਨੌਜਵਾਨ ਨੂੰ ਵੀ ਦਰੜ ਦਿੱਤਾ । ਗੱਡੀ ਨਜ਼ਦੀਕ ਹੀ ਪੈਲਸ ਦੀ ਪਹਿਲੇ ਪਾਰਕਿੰਗ ਵਿੱਚ ਲੱਗਿਆ ਨੌਜਵਾਨ ਚਲਾ ਰਿਹਾ ਸੀ, ਜਿਸ
Read More
November 21, 20210
ਸਿੱਧੂ ਦੇ ‘ਵੱਡੇ ਭਰਾ’ ਵਾਲੇ ਬਿਆਨ ‘ਤੇ ਭੜਕੇ ਗੌਤਮ ਗੰਭੀਰ, ਬੋਲੇ-ਆਪਣੇ ਧੀ-ਪੁੱਤ ਨੂੰ ਬਾਰਡਰ ‘ਤੇ ਭੇਜੋ ਫੇਰ…
ਇਮਰਾਨ ਖਾਨ ਨੂੰ ਵੱਡਾ ਭਰਾ ਦੱਸਣ ‘ਤੇ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਬਿਨਾਂ ਨਾਂ ਲਏ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਭਾਜਪਾ ਆਗੂ ਗੌਤਮ ਗੰਭੀਰ ਨੇ ਸਿੱਧੂ ਦਾ ਨਾਂ ਲਏ ਬਿਨਾਂ ਕਿਹਾ ਕਿ ਪਹਿਲਾ
Read More

Comment here