‘ਕੌਣ ਬਣੇਗਾ ਕਰੋੜਪਤੀ’ ਸ਼ੋਅ ‘ਚ ਅਮਿਤਾਭ ਬੱਚਨ ਦੇ ਨਾਲ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਜਰ ਆਉਣ ਵਾਲਾ ਹੈ। ਦਿਲਜੀਤ ਦੀ ਐਂਟਰੀ ਸੈਲੀਬ੍ਰਿਟੀ ਐਪੀਸੋਡ ਵਿਚ ਹੋਵੇਗੀ। ਉਸਨੇ ਸ਼ੋਅ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਦਰਸ਼ਕ ਉਸਦੇ ਐਪੀਸੋਡ ਦੇ ਪ੍ਰਸਾਰਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਦਿਲਜੀਤ ਨੇ ਕੇਬੀਸੀ ਤੋਂ ਮਿਲੇ ਪੈਸੇ ਨੂੰ ਪੰਜਾਬ ਹੜ੍ਹ ਰਾਹਤ ਫੰਡ ਵਿੱਚ ਦਾਨ ਕਰਨ ਦਾ ਫੈਸਲਾ ਕੀਤਾ।
ਦਿਲਜੀਤ ਨੇ ਖੁਦ ਇੱਕ ਵੀਡੀਓ ਵਿੱਚ ਕਿਹਾ ਸੀ ਕਿ ਉਸ ਨੇ “ਕੌਣ ਬਨੇਗਾ ਕਰੋੜਪਤੀ 17” ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਐਪੀਸੋਡ ਵਿੱਚ ਉਹ ਆਪਣੇ ਹਾਸੇ-ਮਜ਼ਾਕ ਵਾਲੇ ਅੰਦਾਜ਼ ਦਿਲ ਨੂੰ ਛੂਹ ਲੈਣ ਵਾਲੇ ਜਵਾਬਾਂ ਅਤੇ ਪੰਜਾਬੀ ਛੋਹ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹੈ।ਹਾਲ ਹੀ ਵਿੱਚ ਜਦੋਂ ਇੱਕ ਪ੍ਰਸ਼ੰਸਕ ਨੇ ਉਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੁੱਛਿਆ ਕਿ “ਕੇਬੀਸੀ ‘ਤੇ ਤੁਹਾਡਾ ਤਜਰਬਾ ਕਿਵੇਂ ਰਿਹਾ?”, ਤਾਂ ਦਿਲਜੀਤ ਨੇ ਨਿਮਰਤਾ ਨਾਲ ਜਵਾਬ ਦਿੱਤਾ, “ਇਹ ਪੰਜਾਬ ਦੇ ਹੜ੍ਹਾਂ ਲਈ ਹੈ।”
‘KBC’ ‘ਚ ਅਮਿਤਾਭ ਬੱਚਨ ਨਾਲ ਦਿਸੇਗਾ ਦਿਲਜੀਤ ਦੋਸਾਂਝ, ਇਨਾਮੀ ਰਾਸ਼ੀ ਪੰਜਾਬ ਦੇ ਹੜ੍ਹ ਪੀੜਤਾਂ ਲਈ!

Related tags :

Comment here