ਪੰਜਾਬ ਸਰਕਾਰ ਨੇ ਆਉਣ ਵਾਲੇ ਤਿਉਹਾਰਾਂ ਲਈ ਛੁੱਟੀਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ਛੁੱਟੀਆਂ ਵਿੱਚ 20 ਅਕਤੂਬਰ ਨੂੰ ਦੀਵਾਲੀ ਅਤੇ 22 ਅਕਤੂਬਰ ਨੂੰ ਵਿਸ਼ਵਕਰਮਾ ਦਿਵਸ ਸ਼ਾਮਲ ਹਨ।
ਦੂਜੇ ਪਾਸੇ 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ, 22 ਅਕਤੂਬਰ ਨੂੰ ਗੋਵਰਧਨ ਪੂਜਾ ਅਤੇ 23 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਗੱਦੀ ਦਿਵਸ ਲਈ ਰਾਖਵੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਸਰਕਾਰੀ ਦਫ਼ਤਰ ਰਾਖਵੀਆਂ ਛੁੱਟੀਆਂ ‘ਤੇ ਖੁੱਲ੍ਹੇ ਰਹਿੰਦੇ ਹਨ ਅਤੇ ਰੈਗੂਲਰ ਕੰਮ ਕੀਤਾ ਜਾਂਦਾ ਹੈ। ਕਰਮਚਾਰੀ ਪ੍ਰਤੀ ਸਾਲ ਸਿਰਫ਼ ਦੋ ਰਾਖਵੀਆਂ ਛੁੱਟੀਆਂ ਹੀ ਲੈ ਸਕਦੇ ਹਨ, ਜਦਕਿ ਲਗਭਗ 40 ਛੁੱਟੀਆਂ ਰਾਖਵੀਆਂ ਹੁੰਦੀਆਂ ਹਨ। ਉਦਾਹਰਣ ਵਜੋਂ, ਕਰਵਾ ਚੌਥ ਵਾਲੇ ਦਿਨ ਵੀ ਰਾਖਵੀਂ ਛੁੱਟੀ ਹੁੰਦੀ ਹੈ। ਦਫ਼ਤਰ ਖੁੱਲ੍ਹੇ ਸਨ ਅਤੇ ਜ਼ਿਆਦਾਤਰ ਮਹਿਲਾ ਕਰਮਚਾਰੀਆਂ ਨੇ ਰਾਖਵੀਂ ਛੁੱਟੀ ਲਈ ਸੀ।

