NewsWorld

ਅਮਰੀਕਾ ਤੋਂ ਕੱਢੀ ਗਈ 73 ਸਾਲਾ ਬਜ਼ੁਰਗ ਨੇ ਆਪਣਾ ਦਰਦ ਕੀਤਾ ਬਿਆਨ,1992 ਤੋਂ ਰਹਿ ਰਹੀ ਸੀ ਅਮਰੀਕਾ ‘ਚ: ਹਰਜੀਤ ਕੌਰ

ਪੰਜਾਬ ਦੀ ਰਹਿਣ ਵਾਲੀ 73 ਸਾਲਾ ਹਰਜੀਤ ਕੌਰ ਨੂੰ 34 ਸਾਲਾਂ ਬਾਅਦ ਅਮਰੀਕਾ ਵੱਲੋਂ ਡਿਪੋਰਟ ਕੀਤਾ ਗਿਆ ਅਤੇ ਭਾਰਤ ਭੇਜਿਆ ਗਿਆ। ਹਰਜੀਤ ਕੌਰ ਨੇ ਦੱਸਿਆ ਕਿ ਉਹ 1992 ਤੋਂ ਅਮਰੀਕਾ ਵਿੱਚ ਰਹਿ ਰਹੀ ਸੀ ਅਤੇ ਕੈਲੀਫੋਰਨੀਆ ਵਿੱਚ ਇੱਕ ਭਾਰਤੀ ਦੁਕਾਨ ‘ਚ ਕੰਮ ਕਰਦੀ ਆ ਰਹੀ ਸੀ। 2012 ਤੋਂ ਉਹ ਸ਼ਰਣ ਅਰਜ਼ੀ ਲਈ ਸੰਘਰਸ਼ ਕਰ ਰਹੀ ਸੀ।ਹਰਜੀਤ ਕੌਰ ਨੇ ਦੱਸਿਆ ਕਿ ਜਦੋਂ 8 ਸਤੰਬਰ ਨੂੰ ਉਹ ਆਪਣੀ ਹਾਜ਼ਰੀ ਲਈ ਗਈ, ਤਾਂ ਅਮਰੀਕੀ ਅਧਿਕਾਰੀਆਂ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਨੇ ਕਿਹਾ ਕਿ ਕੜਾਕੇ ਦੀ ਠੰਢ ਵਿੱਚ ਇੱਕ ਚਾਦਰ ਮਿਲੀ ਅਤੇ ਖਾਣ-ਪੀਣ ਦੇ ਸਿਰਫ ਚਿਪਸ ਅਤੇ ਸੈਂਡਵਿਚ ਹੀ ਦਿੱਤੇ ਗਏ।ਅਮਰੀਕਾ ਤੋਂ ਭਾਰਤ ਭੇਜੇ ਜਾਣ ਦੇ ਬਾਅਦ, ਹਰਜੀਤ ਕੌਰ ਨੇ ਆਪਣੇ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਟਰੰਪ ਸਰਕਾਰ ਨੇ ਇਮੀਗ੍ਰੇਸ਼ਨ ਨੀਤੀਆਂ ਸਖ਼ਤ ਕਰ ਦਿੱਤੀਆਂ ਹਨ ਅਤੇ ਗਰੀਨ ਕਾਰਡ ਵਾਲਿਆਂ ਨੂੰ ਵੀ ਛੱਡਿਆ ਨਹੀਂ ਜਾ ਰਿਹਾ।

Comment here

Verified by MonsterInsights