NewsPunjab news

‘CM ਸਾਬ੍ਹ ਬੀਮਾਰ ਹੋ ਗਏ ਤਾਂ ਬਣਾ ਰਹੇ ਮਜ਼ਾਕ’-ਇਲਜ਼ਾਮ ਲਗਾਉਣ ਵਾਲੇ ਵਿਰੋਧੀਆਂ ਦੀ ਮੰਤਰੀ ਬੈਂਸ ਨੇ ਬਣਾ ‘ਤੀ ਰੇਲ

ਪੰਜਾਬ ਵਿਚ ਆਏ ਹੜ੍ਹਾਂ ਨੂੰ ਲੈ ਕੇ ਸਪੈਸ਼ਲ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਹੈ। ਸੈਸ਼ਨ ਵਿਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਗੱਲ ਠੀਕ ਹੈ ਕਿ ਪੰਜਾਬ ਜਿਹੜੇ ਹਾਲਾਤਾਂ ਵਿਚ ਖੜ੍ਹਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਕੀ ਸਾਡੀ ਸਿਆਸੀ ਜਮਾਤ ਨੇ ਇਨ੍ਹਾਂ ਹਾਲਾਤਾਂ ਦਾ ਮਜ਼ਾਕ ਨਹੀਂ ਬਣਾਇਆ। ਮਾਨ ਸਰਕਾਰ ਨੇ ਖੁਦ ਇਹ ਸੈਸ਼ਨ ਬੁਲਾਇਆ ਹੈ ਪਰ ਅਸੀਂ ਸੈਸ਼ਨ ਵਿਚ ਕਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕਰ ਰਹੇ ਹਾਂ। ਲੱਖਾਂ ਰੁਪਏ ਇਸ ਸੈਸ਼ਨ ਵਿਚ ਖਰਚੇ ਹੋ ਰਹੇ ਹਨ ਜਦੋਂ ਕਿ ਲੋਕਾਂ ਦੇ ਘਰ ਉਜੜ ਚੁੱਕੇ ਹਨ। ਮੇਰੇ ਹਲਕੇ ਵਿਚ ਕਾਫੀ ਨੁਕਸਾਨ ਹੋਇਆ ਹੈ। ਮੈਂ ਆਪਣਾ ਕੰਮ ਛਡ ਕੇ ਆਇਆ ਹਾਂ।ਪੰਜਾਬ ਜੋ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸਭ ਤੋਂ ਅੱਗੇ ਰਿਹਾ, ਅੱਜ ਕਿਸ ਹਾਲਤ ਵਿਚ ਹਨ? ਬਾਜਵਾ ਸਾਹਬ ਬਹੁਤ ਸੀਨੀਅਰ ਨੇਤਾ ਹਨ, ਉਹ ਰਾਜ ਸਭਾ ਵਿਚ ਵੀ ਰਹੇ ਹਨ। ਸਿੰਚਾਈ ਮੰਤਰੀ ਨੇ ਆਪਣੀ ਗੱਲ ਤੱਥਾਂ ਤੇ ਅੰਕੜਿਆਂ ਨਾਲ ਰੱਖੀ ਕੁਲਦੀਪ ਸਿੰਘ ਧਾਲੀਵਾਲ ਨੇ ਚੰਗਾ ਕੰਮ ਕੀਤਾ। ਪਾਹੜਾ ਸਾਹਿਬ ਨੇ ਵੀ ਕੰਮ ਕੀਤਾ। ਮਨਕੀਰਤ ਔਲਖ ਨੇ ਕੰਮ ਕੀਤਾ ਪਰ ਅੱਜ ਸਿਆਸਤ ਕਿਸ ਪੱਧਰ ‘ਤੇ ਪਹੁੰਚ ਗਈ ਹੈ।ਮੁੱਖ ਮੰਤਰੀ ਸਾਹਿਬ ਬੀਮਾਰ ਹੋ ਗਏ ਅਤੇ ਇਸ ‘ਤੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ। ਇਤਰਾਜ਼ ਕਰਨ ਵਾਲੇ ਵਿਰੋਧੀਆਂ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਰੇਲ ਬਣਾ ਦਿੱਤੀ। ਉਨ੍ਹਾਂ ਸਪੀਕਰ ਸਾਹਬ ਨੂੰ ਅਪੀਲ ਕੀਤੀ ਕਿ ਜੇਕਰ ਇਸ ਸੈਸ਼ਨ ਤੋਂ ਦੋ ਦਿਨ ਤੱਕ ਸਿਰਫ ਅਜਿਹਾ ਹੀ ਹੋਣਾ ਹੈ ਤਾਂ ਮੈਂ ਮੰਗ ਕਰਦਾ ਹਾਂ ਕਿ ਇਸ ਸੈਸ਼ਨ ਨੂੰ ਰੱਦ ਕਰ ਦਿੱਤਾ ਜਾਵੇ।

Comment here

Verified by MonsterInsights