ਗੁਰਦਾਸਪੁਰ ਦੇ ਪਿੰਡ ਸਾਧੂਚੱਕ ਵਿੱਚ ਇੱਕ ਘਰ ਵਿੱਚੋ ਦੋ ਬੱਚਿਆਂ ਨੂੰ ਜ਼ਬਰਦਸਤੀ ਚੁੱਕਣ ਦੀ ਵੀਡੀਓ ਸੋਸਿਲ ਮੀਡੀਆ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਜਦੋਂ ਇਸ ਬਾਰੇ ਸਬੰਧਤ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਪੀੜਿਤ ਪਤਨੀ ਦਿਲਪ੍ਰੀਤ ਕੌਰ ਅਤੇ ਉਸ ਦੀ ਮਾਤਾ ਨਿਰਮਲ ਕੌਰ ਜੋ ਪੰਜਾਬ ਪੁਲਿਸ ਤੋਂ ਰਿਟਾਇਰ ਹੋਈ ਹੈ ਨੇ ਦੱਸਿਆ ਕਿ ਮਨਦੀਪ ਸਿੰਘ ਔਲਖ ਨਾਂ ਨੇ ਨੌਜਵਾਨ ਦੀ ਆਪਣੀ ਪਤਨੀ ਦਿਲਪ੍ਰੀਤ ਕੌਰ ਨਾਲ ਪਿਛਲੇ ਦੋ ਸਾਲਾਂ ਤੋਂ ਅਨਬਨ ਚੱਲ ਰਹੀ ਹੈ ਤੇ ਦਿਲਪ੍ਰੀਤ ਕੌਰ ਦੋ ਸਾਲਾਂ ਤੋਂ ਆਪਣੇ ਪੇਕੇ ਸਾਧੂਚਕ ਪਿੰਡ ਵਿਖੇ ਹੀ ਰਹਿ ਰਹੀ ਹੈ। ਇਹਨਾਂ ਦਾ ਤਲਾਕ ਦਾ ਕੇਸ ਵੀ ਚੱਲ ਰਿਹਾ ਹੈ। ਜਿੱਸਦੇ ਚਲਦੇ ਮਨਦੀਪ ਸਿੰਘ ਨੇ ਸਰੇਆਮ ਗੂੰਡਾਗਰਦੀ ਕਰਦੇ ਹੋਏ ਆਪਣੇ 15 ਦੇ ਕਰੀਬ ਸਾਥੀਆਂ ਨਾਲ ਆਪਣੇ ਸਹੁਰੇ ਪਹੁੰਚ ਗਿਆ ਤੇ ਸਵੇਰੇ ਤੜਪਸਾਰ ਸਾਢੇ ਛੇ ਵਜੇ ਦੇ ਕਰੀਬ ਗੇਟ ਟੱਪ ਕੇ ਘਰ ਦੇ ਅੰਦਰ ਵੜ ਗਿਆ । ਮਨਦੀਪ ਸਿੰਘ ਦੀ ਪਤਨੀ ਅਤੇ ਸੱਸ ਅਨੁਸਾਰ ਇਹਨਾਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਗੁੰਡਾਗਰਦੀ ਦਿਖਾਈ ਗਈ ਅਤੇ ਦਰਵਾਾਜੇ ਦੋਨਾਂ ਬੇਟਿਆਂ ਜਿਨਾਂ ਵਿੱਚੋਂ ਵੱਡੇ ਦੀ ਉਮਰ ਪੌਣੇ ਸੱਤ ਸਾਲ ਅਤੇ ਛੋਟੇ ਦੀ ਉਮਰ ਤਿੰਨ ਸਾਲ ਦੇ ਕਰੀਬ ਨੂੰ ਜੱਬਰਦਸਤੀ ਆਪਣੇ ਨਾਲ ਚੁੱਕ ਕੇ ਲੈ ਗਿਆ। ਘਟਨਾ ਦੀ ਕਸੀਸੀ ਟੀਵੀ ਵੀਡੀਓ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੱਚਿਆਂ ਦੇ ਰੋਣ ਦੀ ਆਵਾਜ਼ਾਂ ਵੀ ਆ ਰਹੀਆਂ ਹਨ। ਦੋਸ਼ ਲਗਾਇਆ ਗਿਆ ਹੈ ਕਿ ਮਨਦੀਪ ਸਿੰਘ ਅਤੇ ਉਸ ਦਾ ਪਰਿਵਾਰ ਦਿਲਪ੍ਰੀਤ ਕੌਰ ਨਾਲ ਮਾਰਕੋਟਾਈ ਕਰਦਾ ਸੀ ਜਿਸ ਤੋਂ ਢੰਗ ਆ ਕੇ ਉਹ ਪੇਕੇ ਘਰ ਆ ਗਈ ਸੀ।
ਉਧਰ ਘਟਨਾ ਦੀ ਸ਼ਿਕਾਇਤ 112 ਨੰਬਰ ਤੇ ਕਰਨ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਸਬੰਧਤ ਥਾਣਾ ਸਦਰ ਗੁਰਦਾਸਪੁਰ ਦੇ ਐਸਐਚ ਓ ਅਮਨਦੀਪ ਸਿੰਘ ਵੀ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਮੀਡੀਆ ਸਾਹਮਣੇ ਬੋਲਣ ਨੂੰ ਤਿਆਰ ਨਹੀਂ ਹੈ। 
ਰੁੱਸ ਕੇ ਪੇਕੇ ਆਈ ਪਤਨੀ, 25-30 ਬੰਦੇ ਲੈ ਕੇ ਕੰਧਾਂ ਟੱਪ ਕੇ ਆ ਗਿਆ ਘਰਵਾਲਾ , ਚੁੱਕ ਕੇ ਲੈ ਗਿਆ ਦੋਵੇਂ ਬੱਚੇ !

Related tags :

Comment here