Site icon SMZ NEWS

ਪਿੰਡਾ ਦੇ ਗੁਰਦੁਆਰਿਆਂ ਚੋਂ ਹੋਣ ਲੱਗ ਪਈ ਅਨਾਉਂਸਮੈਂਟ , ਆਉਣ ਵਾਲੀ ਪੀੜੀ ਦੇ ਭਵਿੱਖ ਲਈ ਨਾ ਸਾੜੋ ਪਰਾਲੀ!

ਪਰਾਲੀ ਸਾੜਨ ਦੇ ਬਹੁਤ ਸਾਰੇ ਨੁਕਸਾਨ ਹਨ ਅਤੇ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਵਾਤਾਵਰਨ ਵਿੱਚ ਲਗਾਤਾਰ ਪ੍ਰਦੂਸ਼ਣ ਫੈਲ ਰਿਹਾ ਹੈ , ਜੇਕਰ ਇਸੇ ਤਰ੍ਹਾਂ ਇਹ ਵਧਦਾ ਰਿਹਾ ਤਾਂ ਆਉਣ ਵਾਲੀ ਪੀੜੀ ਲਈ ਧਰਤੀ ਤੇ ਸਾਹ ਲੈਣਾ ਔਖਾ ਹੋ ਜਾਏਗਾ । ਜਿੱਥੇ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟਰਬਿਊਨਲ ਵੀ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਸਖਤ ਹੋ ਗਈ ਹੈ ਉਥੇ ਹੀ ਸਰਕਾਰਾਂ ਅਤੇ ਪ੍ਰਸ਼ਾਸਨ ਵੀ ਇਹਨਾਂ ਮਾਮਲਿਆਂ ਨੂੰ ਰੋਕਣ ਲਈ ਆਪਣੇ ਤੌਰ ਤੇ ਕੋਸ਼ਿਸ਼ਾਂ ਕਰ ਰਹੇ ਹਨ। ਆ ਗਿਆ ਏਡੀਸੀ ਹਰਜਿੰਦਰ ਸਿੰਘ ਬੇਦੀ ਅਤੇ ਖੇਤੀਬਾੜੀ ਵਿਭਾਗ ਦੇ  ਮੁਖੀ ਡਾਕਟਰ ਅਮਰਜੀਤ ਸਿੰਘ ਅੱਜ ਸਵੇਰੇ ਤੜਕ ਸਾਰ ਆਪਣੀਆਂ ਟੀਮ ਨਾਲ ਵੱਖ ਵੱਖ ਪਿੰਡਾਂ ਵੱਲ ਨਿਕਲੇ ਅਤੇ ਕਿਸਾਨਾਂ ਨਾਲ ਬੈਠਕਾਂ ਕਰਨ ਦੇ ਨਾਲ ਨਾਲ ਪਿੰਡਾਂ ਦੇ ਗੁਰਦੁਆਰਾ ਸਾਹਿਬ ਵਿੱਚ ਅਨਾਉਂਸਮੈਂਟ ਵੀ ਕਰਵਾ ਰਹੇ ਹਨ ਕਿ ਪਰਾਲੀ ਨਾ ਸਾੜੀ ਜਾਵੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਲਾ ਗੁਰਦਾਸਪੁਰ ਵਿੱਚ ਇਸ ਵਾਰ ਪਰਾਲੀ ਸਾੜਨ ਦਾ ਇੱਕ ਵੀ ਮਾਮਲਾ ਨਾ ਸਾਹਮਣੇ ਆਏ ਇਸ ਦੇ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ

Exit mobile version