ਫਗਵਾੜਾ ਵਿੱਚ ਇੱਕ ਵੱਡਾ ਹਾਦਸਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਆਹੁਤਾ ਔਰਤ ਮੁਸਕਾਨ ਦਾ ਉਸਦੇ ਸਹੁਰਿਆਂ ਵੱਲੋਂ ਕਤਲ ਕਰ ਦਿੱਤਾ ਗਿਆ।ਮੁਸਕਾਨ ਦੇ ਮਾਪਿਆਂ ਦਾ ਦੋਸ਼ ਹੈ ਕਿ ਸਹੁਰਿਆਂ ਨੇ ਪਹਿਲਾਂ ਉਸ ‘ਤੇ ਹਮਲਾ ਕੀਤਾ ਅਤੇ ਫਿਰ ਉਸਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਉਸਦੇ ਪਤੀ ਸੰਨੀ ਕੁਮਾਰ, ਭਾਬੀ ਸਿਮਰਨ, ਭੂਆ ਮੰਜੂ ਅਤੇ ਭਾਬੀ ਗੁਰਪ੍ਰੀਤ ਕੌਰ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ। ਇਸ ਵੇਲੇ ਸਾਰੇ ਦੋਸ਼ੀ ਫਰਾਰ ਹਨ।ਸੂਤਰਾਂ ਮੁਤਾਬਕ, ਮੁਸਕਾਨ ਨੂੰ ਆਪਣੇ ਪਤੀ ‘ਤੇ ਸ਼ੱਕ ਸੀ ਕਿ ਉਸਦਾ ਆਪਣੀ ਚਾਚੀ ਨਾਲ ਅਣਜਾਇਜ਼ ਰਿਸ਼ਤਾ ਹੈ। ਉਸਨੇ ਉਨ੍ਹਾਂ ਦੀਆਂ ਚੈਟਾਂ ਵੀ ਦੇਖ ਲਈਆਂ ਸਨ, ਜਿਸ ਕਰਕੇ ਦੋਵਾਂ ਵਿਚਕਾਰ ਅਕਸਰ ਝਗੜੇ ਹੁੰਦੇ ਰਹਿੰਦੇ ਸਨ। 
ਪਤੀ ਦਾ ਚਾਚੀ ਨਾਲ Affair, ਪਤਨੀ ਨੇ ਵੇਖੀ CHAT ਘਰ ‘ਚ ਪਿਆ ਘਸਮਾਣ,ਮੋਟਰ ਤੇ ਜਾ ਪਤਨੀ ਨੂੰ ਪਿਲਾਈ ਜ਼*ਹਿਰ !

