Site icon SMZ NEWS

H1B ਵੀਜ਼ਾ ਲਾਟਰੀ ਖਤਮ, ਹੁਣ ਹੁਨਰ ਅਤੇ ਸੈਲਰੀ ਦੇ ਆਧਾਰ ‘ਤੇ ਹੋਵੇਗਾ ਵੀਜ਼ਾ

ਅਮਰੀਕਾ: ਟਰੰਪ ਪ੍ਰਸ਼ਾਸਨ ਨੇ H-1B ਵੀਜ਼ਾ ਚੋਣ ਪ੍ਰਕਿਰਿਆ ਵਿੱਚ ਵੱਡੇ ਬਦਲਾਅ ਦਾ ਪ੍ਰਸਤਾਵ ਰੱਖਿਆ ਹੈ। ਇਸ ਨਵੇਂ ਪ੍ਰਸਤਾਵ ਮੁਤਾਬਕ, ਹੁਣ H-1B ਵੀਜ਼ਾ ਲਾਟਰੀ ਸਿਸਟਮ ਦੇ ਬਜਾਏ ਹੁਨਰ ਅਤੇ ਸੈਲਰੀ ਦੇ ਆਧਾਰ ‘ਤੇ ਦਿੱਤਾ ਜਾਵੇਗਾ।ਹਾਲਾਂਕਿ ਹੁਣ ਤੱਕ ਵੀਜ਼ਾ ਲਾਟਰੀ ਰਾਹੀਂ ਮਿਲਦਾ ਸੀ, ਪਰ ਨਵੀਂ ਯੋਜਨਾ ਅਧਿਕ ਤਨਖਾਹ ਵਾਲੀਆਂ ਨੌਕਰੀਆਂ ਵਾਲੇ ਉਮੀਦਵਾਰਾਂ ਨੂੰ ਪਹਿਲ ਦੇਵੇਗੀ। ਜੇ ਕਿਸੇ ਦੀ ਸਾਲਾਨਾ ਤਨਖਾਹ 1,62,500 ਡਾਲਰ (ਲਗਭਗ 1.44 ਕਰੋੜ ਰੁਪਏ) ਤੋਂ ਵੱਧ ਹੈ, ਤਾਂ ਉਹ ਲਾਟਰੀ ਵਿੱਚ ਚਾਰ ਵਾਰ ਸ਼ਾਮਲ ਹੋ ਸਕਦਾ ਹੈ, ਜਦਕਿ ਸਭ ਤੋਂ ਘੱਟ ਤਨਖਾਹ ਵਾਲੇ ਸਿਰਫ ਇੱਕ ਵਾਰ ਸ਼ਾਮਲ ਹੋਣਗੇ।ਇਸ ਦਾ ਮਕਸਦ ਹੈ ਕਿ ਹਾਈ ਸਕਿਲਡ ਅਤੇ ਹਾਈ ਸੈਲਰੀ ਵਾਲੇ ਮੁਲਾਜ਼ਮਾਂ ਨੂੰ ਅਗੇਸ਼ੀਮ ਮਿਲੇ। ਫੈਡਰਲ ਰਜਿਸਟਰ ਵਿੱਚ ਨਵੇਂ ਨਿਯਮ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ‘ਤੇ 30 ਦਿਨ ਲਈ ਲੋਕਾਂ ਦੀ ਰਾਏ ਲਈ ਖੁੱਲ੍ਹਾ ਹੈ। ਮਨਜ਼ੂਰੀ ਮਿਲਣ ਦੇ ਬਾਅਦ ਇਹ ਵਿਵਸਥਾ ਅਗਲੇ ਵੀਜ਼ਾ ਸਾਈਕਲ ਤੋਂ ਲਾਗੂ ਹੋ ਸਕਦੀ ਹੈ।H-1B ਇੱਕ ਨਾਨ-ਇਮੀਗ੍ਰੈਂਟ ਵੀਜ਼ਾ ਹੈ ਜੋ ਵਿਦੇਸ਼ੀ ਪੇਸ਼ੇਵਰਾਂ ਨੂੰ IT, ਆਰਕੀਟੈਕਚਰ, ਹੈਲਥ ਵਰਗੇ ਖੇਤਰਾਂ ਵਿੱਚ ਨੌਕਰੀ ਕਰਨ ਦੀ ਇਜਾਜ਼ਤ ਦਿੰਦਾ ਹੈ। ਅਮਰੀਕਾ ਹਰ ਸਾਲ 65,000 ਲੋਕਾਂ ਨੂੰ H-1B ਵੀਜ਼ਾ ਦਿੰਦਾ ਹੈ। ਇਸ ਦੀ ਮਿਆਦ ਤਿੰਨ ਸਾਲਾਂ ਲਈ ਹੁੰਦੀ ਹੈ, ਜੋ ਲੋੜ ਪੈਣ ‘ਤੇ ਵੱਧਾਈ ਜਾ ਸਕਦੀ ਹੈ।ਟ੍ਰੰਪ ਸਰਕਾਰ ਪਹਿਲਾਂ ਵੀ 22 ਸਤੰਬਰ ਤੋਂ H-1B ਵੀਜ਼ਾ ਲਈ ਫੀਸ ਵਧਾ ਕੇ 100,000 ਡਾਲਰ (ਲਗਭਗ 88 ਲੱਖ ਰੁਪਏ) ਕਰ ਚੁੱਕੀ ਹੈ। ਇਸ ਦੇ ਨਾਲ ਟਰੰਪ ਸਖ਼ਤ ਇਮੀਗ੍ਰੇਸ਼ਨ ਪਾਲਿਸੀਆਂ ‘ਤੇ ਕੰਮ ਕਰ ਰਹੇ ਹਨ, ਜਿਸ ਵਿੱਚ ਗੈਰ-ਕਾਨੂੰਨੀ ਅਪ੍ਰਵਾਸੀਆਂ ਦੀ ਨਾਗਰਿਕਤਾ ਰੋਕਣਾ ਅਤੇ H-1B ਵੀਜ਼ਾ ਨਿਯਮਾਂ ਵਿੱਚ ਬਦਲਾਅ ਸ਼ਾਮਲ ਹੈ। ਇਹ ਵੀਜ਼ਾ ਖਾਸ ਕਰਕੇ ਟੈਕਨੋਲੋਜੀ ਅਤੇ ਆਊਟਸੋਰਸਿੰਗ ਕੰਪਨੀਆਂ ਵਿੱਚ ਬਹੁਤ ਲੋਕਪ੍ਰਿਯ ਹੈ ਕਿਉਂਕਿ ਇਹ ਉਨ੍ਹਾਂ ਨੂੰ ਵਿਦੇਸ਼ੀ ਹਾਈ ਸਕਿਲਡ ਮੁਲਾਜ਼ਮਾਂ ਨੂੰ ਅਮਰੀਕਾ ਲਿਆਉਣ ਵਿੱਚ ਸਹਾਇਕ ਹੈ।

Exit mobile version