ਦਿੱਲੀ: ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ਵਿੱਚ ਈਡੀ ਵੱਲੋਂ ਜਾਂਚ ਤੇਜ਼ ਹੋ ਚੁੱਕੀ ਹੈ। ਇਸ ਮਾਮਲੇ ਵਿੱਚ ਕ੍ਰਿਕਟਰਾਂ ਅਤੇ ਫਿਲਮੀ ਅਦਾਕਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਬੀਤੇ ਦਿਨੀਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਤੋਂ ਈਡੀ ਨੇ ਲਗਭਗ 7 ਘੰਟੇ ਤੱਕ ਪੁੱਛਗਿੱਛ ਕੀਤੀ। ਅੱਜ ਫਿਲਮੀ ਅਦਾਕਾਰ ਸੋਨੂੰ ਸੂਦ ਨੂੰ ਦਿੱਲੀ ਵਿੱਚ ਈਡੀ ਦੇ ਦਫਤਰ ਵਿੱਚ ਹਾਜ਼ਰ ਹੋਣਾ ਹੈ।ਈਡੀ ਇਹ ਜਾਣਨਾ ਚਾਹੁੰਦੀ ਹੈ ਕਿ ਕਿਵੇਂ ਇਹ ਅਦਾਕਾਰ ਆਨਲਾਈਨ ਐਪਸ ਨਾਲ ਜੁੜੇ, ਭੁਗਤਾਨ ਕਿਵੇਂ ਹੋਏ ਅਤੇ ਇਹ ਭੁਗਤਾਨ ਭਾਰਤ ਵਿੱਚ ਕੀਤਾ ਗਿਆ ਜਾਂ ਵਿਦੇਸ਼ ਵਿੱਚ। ਏਜੰਸੀ ਆਉਣ ਵਾਲੇ ਦਿਨਾਂ ਵਿੱਚ ਹੋਰ ਕਈ ਐਥਲੀਟਾਂ, ਅਦਾਕਾਰਾਂ ਅਤੇ ਮਸ਼ਹੂਰ ਹਸਤੀਆਂ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ।ਜਾਂਚ ਦੇ ਦੌਰਾਨ ਈਡੀ ਨੇ ਬਿਆਨ ਦਰਜ ਕੀਤੇ ਹਨ, ਇਕਰਾਰਨਾਮੇ ਅਤੇ ਸਾਰੇ ਸੰਬੰਧਤ ਕਾਗਜ਼ਾਤ ਮੰਗੇ ਹਨ। ਅਗਲੇ ਚਰਨ ਵਿੱਚ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰਨ ਦੀ ਸੰਭਾਵਨਾ ਹੈ।
ਸੋਨੂੰ ਸੂਦ ਦੇ ਹਾਜ਼ਰੀ ਤੋਂ ਬਾਅਦ ਦੇਖਣਾ ਹੋਵੇਗਾ ਕਿ ਜਾਂਚ ਵਿੱਚ ਕਿਹੜਾ ਨਤੀਜਾ ਸਾਹਮਣੇ ਆਉਂਦਾ ਹੈ।
ਅਦਾਕਾਰ ਸੋਨੂੰ ਸੂਦ ਤੋਂ ਪੁੱਛਗਿੱਛ, ED ਨੇ ਆਨਲਾਈਨ ਸੱਟੇਬਾਜ਼ੀ ਐਪ ਮਾਮਲੇ ‘ਚ ਕੀਤਾ ਤਲਬ

Related tags :

Comment here