ਨਸ਼ਿਆਂ ਦੇ ਖਿਲਾਫ ਚਲ ਰਹੀਆਂ ਕਾਰਵਾਈਆਂ ਦੇ ਦੌਰਾਨ, ਆਬਕਾਰੀ ਵਿਭਾਗ ਅਤੇ ਪੁਲਿਸ ਦੀ ਟੀਮ ਨੇ ਰਾਤ ਨੂੰ ਨਾਕਾਬੰਦੀ ਕਰਕੇ ਇੱਕ ਹੌਂਡਾ ਅਮੇਜ਼ ਕਾਰ ਤੋਂ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ।ਚੈਕਿੰਗ ਦੌਰਾਨ ਗੱਡੀ ਵਿੱਚੋਂ ਪੰਜਾਬ ਕਿੰਗ ਵਿਸਕੀ ਦੀ 27 ਡੱਬੇ (324 ਬੋਤਲਾਂ) ਮਿਲੇ। ਇਸ ਮਾਮਲੇ ਵਿੱਚ ਦੋ ਵਿਅਕਤੀਆਂ ਖਿਲਾਫ ਥਾਣਾ 5 ਵਿੱਚ FIR ਦਰਜ ਕੀਤੀ ਗਈ ਹੈ।ਮੁਲਜ਼ਮਾਂ ਦੀ ਪਛਾਣ ਇਸ ਤਰ੍ਹਾਂ ਹੋਈ,ਦੀਪਕ ਮਹਿਤਾ, ਪਿਤਾ: ਕਿਸ਼ੋਰ ਚੰਦ, ਈਸ਼ਵਰ ਨਗਰ, ਘਸਮਾਂਡੀ,ਗਗਨਵੀਰ ਸਿੰਘ, ਪਿਤਾ: ਅਵਤਾਰ ਸਿੰਘ, ਗੁਰੂ ਨਗਰ, ਬਸਤੀ ਮਿੱਠੂ
ਪੁਲਿਸ ਨੇ ਮੌਕੇ ‘ਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਵਿਰੁੱਧ ਕਾਰਵਾਈ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਛੂਟ ਨਹੀਂ ਦਿੱਤੀ ਜਾਵੇਗੀ।
ਹੌਂਡਾ ਕਾਰ ਵਿੱਚੋਂ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ, ਦੋ ਵਿਅਕਤੀਆਂ ਖਿਲਾਫ ਦਰਜ ਕੀਤੀ FIR

Related tags :

Comment here