Site icon SMZ NEWS

ਕੀ ਸੱਚਮੁੱਚ ਮਹਿਲਾ DSP ਦੀ ਵਰਦੀ ਨੂੰ ਕਿਸਾਨਾਂ ਨੇ ਪਾਇਆ ਹੱਥ ? ਸੱਚਾਈ ਆ ਗਈ ਸਾਹਮਣੇ !

ਨਾਭਾ ਵਿਖੇ ਸਵੇਰੇ ਕਿਸਾਨ ਜਥੇਬੰਦੀਆਂ ਵੱਲੋਂ ਟਰਾਲੀ ਚੋਰੀ ਮਾਮਲੇ ਨੂੰ ਲੈਕੇ ਨਾਭਾ ਡੀਐਸਪੀ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ। ਦੁਪਹਿਰ 1 ਬਜੇ ਦੇ ਕਰੀਬ ਜਦੋਂ ਡੀਐਸਪੀ ਨਾਭਾ ਮਨਦੀਪ ਕੌਰ ਬਾਹਰ ਜਾਣ ਲੱਗੇ ਤਾਂ ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ ਦੀ ਗੱਡੀ ਨੂੰ ਜਾਣ ਤੋਂ ਰੋਕ ਲਿਆ ਗਿਆ। ਉਸ ਮੌਕੇ ਪੁਲੀਸ ਅਤੇ ਕਿਸਾਨਾਂ ਵਿਚਾਲੇ ਬਹਿਸ ਵੱਧ ਕੇ ਧੱਕਾ ਮੁੱਕੀ ਤੱਕ ਪਹੁੰਚ ਗਈ ਜਿਸ ਨਾਲ ਮਾਹੌਲ ਕਾਫੀ ਗਰਮਾ ਗਿਆ ਤੇ ਸੜਕ ‘ਤੇ ਜਾਮ ਲੱਗ ਗਿਆ। ਦੋਵੇਂ ਧਿਰਾਂ ਨੇ ਇੱਕ ਦੂਜੇ ਉੱਪਰ ਪਹਿਲ ਕਰਨ ਦੇ ਦੋਸ਼ ਲਗਾਏ। ਮੌਕਾ ਸੰਭਾਲਣ ਲਈ ਪਟਿਆਲਾ ਤੋਂ ਐਸਪੀ ਜਸਵੀਰ ਸਿੰਘ ਨੂੰ ਭੇਜਿਆ ਗਿਆ।ਇਸ ਮਗਰੋਂ ਪੁਲੀਸ ਅਤੇ ਕਿਸਾਨ ਆਗੂਆਂ ਵਿਚਾਲੇ ਦੋ ਮੀਟਿੰਗਾਂ ਹੋਈਆਂ। ਆਖਰੀ ਮੀਟਿੰਗ ਕਾਫੀ ਸਮਾਂ ਚੱਲੀ ਤੇ ਫਿਰ ਖਤਮ ਹੋਈ। ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਸੂਬਾ ਪ੍ਰਧਾਨ ਜਸਵਿੰਦਰ ਲੌਂਗੋਵਾਲ ਨੇ ਆਪਣੀ ਮੰਗਾਂ ਦੱਸਦੇ ਹੋਏ ਕਿਹਾ ਕਿ ਸ਼ੰਭੂ ਮੋਰਚੇ ਤੋਂ ਕਿਸਾਨਾਂ ਦੀ ਟਰਾਲੀਆਂ ਚੋਰੀ ਕਰਨ ਲਈ ਨਗਰ ਕੌਂਸਲ ਦੀ ਮਸ਼ੀਨਰੀ ਦਾ ਇਸਤੇਮਾਲ ਹੋਇਆ ਹੈ ਤੇ ਇਸ ਵਿੱਚ ਨਗਰ ਕੌਂਸਲ ਪ੍ਰਧਾਨ ਅਤੇ ਈਓ ਨੂੰ ਨਾਮਜ਼ਦ ਕਰਕੇ ਪੜਤਾਲ ਕਰਨੀ ਬਣਦੀ ਹੈ। ਇਸਤੋਂ ਇਲਾਵਾ ਉਨ੍ਹਾਂ ਨੇ ਇੱਕ ਸਾਬਕਾ ਡੀ ਆਈ ਜੀ ਨੂੰ ਵੀ ਟਰਾਲੀਆਂ ਦੀ ਚੋਰੀ ਲਈ ਕਸੂਰਵਾਰ ਦੱਸਿਆ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਜਿਹੜੀਆਂ ਹੋਰ ਟਰਾਲੀਆਂ ਵੀ ਮਿਲੀਆਂ ਹਨ, ਉਨ੍ਹਾਂ ਬਾਰੇ ਵੀ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਨਾ ਹੀ ਕੌਂਸਲ ਪ੍ਰਧਾਨ ਦੇ ਪਤੀ ਕੋਲੋਂ ਬਰਾਮਦ ਟਰਾਲੀਆਂ ਦੇ ਸਾਮਾਨ ਤੋਂ ਅੱਗੇ ਪੁਲੀਸ ਨੇ ਕੋਈ ਕਾਰਵਾਈ ਕੀਤੀ। ਨਾ ਇਹ ਪਤਾ ਲਗਾਇਆ ਕਿ ਟਰਾਲੀ ਕਿਸਨੂੰ ਬੇਚੀ, ਹੋਰ ਕੌਣ ਕੌਣ ਇਸ ਮਾਮਲੇ ‘ਚ ਸ਼ਾਮਲ ਸੀ। ਉਹਨਾਂ ਕਿਹਾ ਕਿ ਇਹ ਕੇਸ ਸੀ ਆਈ ਸਟਾਫ ਪਟਿਆਲਾ ਨੂੰ ਦਿੱਤਾ ਜਾਵੇ ਤਾਂ ਜੋ ਸਾਨੂੰ ਸਹੀ ਨਿਆ ਮਿਲ ਸਕੇ। ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਇਸ ਵੱਡੇ ਇਕੱਠ ਵਿੱਚ ਕਿਸਾਨ ਯੂਨੀਅਨ ਆਜ਼ਾਦ, ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕਿਰਤੀ ਕਿਸਾਨ ਯੂਨੀਅਨ, ਕਿਸਾਨ ਮਜ਼ਦੂਰ ਯੂਨੀਅਨ ਅਤੇ ਕਿਸਾਨ ਯੂਨੀਅਨ ਭਟੇੜੀ ਦੇ ਆਗੂ ਅਤੇ ਮੈਂਬਰ ਸ਼ਾਮਲ ਹੋਏ।

Exit mobile version