Site icon SMZ NEWS

ਨਾਭਾ ਪਹੁੰਚੇ ਕਾਂਗਰਸ ਦੇ ਸੀਨੀਅਰ ਲੀਡਰ ਮਨੀਸ਼ਾ ਪਵਾਰ, ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ,ਸੁਣੋ ਪੰਜਾਬ ‘ਚ ਕਿਵੇਂ ਕਾਂਗਰਸ ਨੂੰ ਕਰਨਗੇ ਮਜਬੂਤ

ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਕਾਂਗਰਸ ਹਾਈਕਮਾਂਡ ਦੇ ਹੁਕਮਾਂ ‘ਤੇ ਪਾਰਟੀ ਵੱਲੋਂ ਚਲਾਏ ਜਾ ਰਹੇ “ਸੰਗਠਨ ਸਿਰਜਣ ਅਭਿਆਨ” ਤਹਿਤ ਨਾਭਾ ਵਿਖੇ ਪਹੁੰਚੇ ਮਨੀਸ਼ਾ ਪਵਾਰ ਰਾਸ਼ਟਰੀ ਨੇਤਾ ਅਤੇ ਸਾਬਕਾ ਵਿਧਾਇਕ ਜੋਧਪੁਰ ਵੱਲੋਂ ਨਾਭਾ ਹਲਕਾ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਕਾਂਗਰਸ ਪਾਰਟੀ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਵੱਲੋਂ ਉਹਨਾਂ ਦਾ ਸਵਾਗਤ ਕੀਤਾ। ਮਨੀਸ਼ਾ ਪਵਾਰ ਵੱਲੋਂ ਇਕੱਲੇ ਇਕੱਲੇ ਪਾਰਟੀ ਵਰਕਰਾ ਨਾਲ ਬੰਦ ਕਮਰੇ ਵਿੱਚ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਸੁਝਾਅ ਲਏ। ਇਹ ਰਿਪੋਰਟ ਮਨੀਸ਼ਾ ਪਵਾਰ ਵੱਲੋਂ ਰਾਹੁਲ ਗਾਂਧੀ ਨੂੰ ਸੌਂਪੀ ਜਾਵੇਗੀ। ਮਨੀਸ਼ਾ ਪਵਾਰ ਨੇ ਕਿਹਾ ਕਿ ਪਾਰਟੀ ਨੂੰ ਮਜਬੂਤ ਕਰਨ ਲਈ ਇਹ ਅਸੀਂ ਪ੍ਰੋਗਰਾਮ ਕਰਵਾ ਰਹੇ ਹਾਂ ਤਾਂ ਜੋ ਪਾਰਟੀ ਨੂੰ ਹੋਰ ਮਜਬੂਤ ਕੀਤਾ ਜਾਵੇ।

ਇਸ ਮੌਕੇ ਤੇ ਮਨੀਸ਼ਾ ਪਵਾਰ ਰਾਸ਼ਟਰੀ ਨੇਤਾ ਅਤੇ ਸਾਬਕਾ ਵਿਧਾਇਕ ਜੋਧਪੁਰ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਮੇਰੀ ਵਿਸ਼ੇਸ਼ ਤੌਰ ਤੇ ਪੰਜਾਬ ਵਿੱਚ ਡਿਊਟੀ ਲਗਾਈ ਗਈ ਹੈ ਅਤੇ ਮੈਂ ਪਾਰਟੀ ਵਰਕਰਾਂ ਨਾਲ ਬੰਦ ਕਮਰੇ ਵਿੱਚ ਮੀਟਿੰਗ ਕਰਕੇ ਉਹਨਾਂ ਦੇ ਸੁਝਾਅ ਲੈ ਰਹੇ ਹਾਂ। ਮੁਸ਼ਕਿਲਾਂ ਸਬੰਧੀ ਸਾਰੀ ਰਿਪੋਰਟ ਮੈਂ ਹਾਈਕਮਾਂਡ ਨੂੰ ਦੇਵਾਂਗੇ। ਪਾਰਟੀ ਨੂੰ ਮਜਬੂਤ ਕਰਨ ਦੇ ਲਈ ਅਸੀਂ ਇਕੱਠੇ ਹੋਏ ਹਾਂ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ।

Exit mobile version