News

ਗੁਰਦਸਪੁਰ ਦੇ ਨਹਿਰੀ ਵਿਭਾਗ ਦਾ ਪੁਰਾਣਾ ਰਿਕਾਰਡ ਰੱਬ ਭਰੋਸੇ ਪਿਸਲੇ ਕਈ ਦਿਨਾਂ ਤੋਂ ਰੁੱਲ ਰਿਹਾ ਬਰਾਂਡੇ ਵਿੱਚ

ਗੁਰਦਸਪੁਰ ਦੇ ਨਹਿਰੀ ਵਿਭਾਗ ਦਾ ਪੁਰਾਣਾ ਰਿਕਾਰਡ ਪਿਸਲੇ ਕਈ ਦਿਨਾਂ ਤੋਂ ਦਫਤਰ ਦਾ ਬਰਾਂਡੇ ਵਿੱਚ ਰੁੱਲ ਰਿਹਾ ਹੈ ਜਿਸ ਵਿੱਚ ਕਾਫੀ ਪੁਰਾਣਾ ਕਾਗਜੀ ਰਿਕਾਰਡ ਹੈ ਜਿਸ ਵਿੱਚ ਕਈ ਕਰਮਚਾਰੀਆ ਦੇ ਅਧਾਰ ਕਾਰਡ ਦੀਆ ਫੋਟੋ ਸਟੇਟ ਕਾਪੀਆਂ ਵੀ ਮਜੂਦ ਹਨ ਜਿਸ ਦੀ ਕੋਈ ਵੀ ਕਿਸੇ ਤਰ੍ਹਾਂ ਗਲਤ ਦੁਰਵਰਤੋਂ ਕਰ ਸਕਦਾ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਰਿਕਾਰਡ ਬਿਨੇ ਕਿਸੇ ਤਰੀਕੇ ਦੇ ਕੁੜੇ ਕੱਚਰੇ ਦੀ ਤਰ੍ਹਾਂ ਢੇਰ ਲਗਾਈਆ ਹੋਈਆਂ ਹੈ ਜਿਸ ਵਿੱਚ ਦਫਤਰ ਦੇ ਕਈ ਸਿਕਰੈਟ ਕਾਗਜ ਵੀ ਹੋ ਸਕਦੇ ਹਨ ਜੋ ਰੱਬ ਆਸਰੇ ਖੁੱਲ੍ਹੇ ਵਿੱਚ ਬਰਾਂਡੇ ਵਿੱਚ ਪਏ ਹਨ ਜਦੋਂ ਕੇ ਬਰਸਾਤ ਦੇ ਮੌਸਮ ਵਿੱਚ ਇਹ ਖ਼ਰਾਬ ਵੀ ਹੋ ਸਕਦਾ ਹੈ ਇਸ ਸਬੰਧੀ ਜਦੋ ਦਫਤਰ ਵਿੱਚ ਮਜੂਦ ਸੁਪਰਡੈਂਟ ਗੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਜਵਾਬ ਸੁਣ ਕੇ ਤੁਸੀ ਹੋਰ ਵੀ ਹੈਰਾਨ ਹੋ ਜਾਵੋਂਗੇ ਉਹ ਕਹਿ ਰਹੇ ਹਨ ਕੇ ਕੋਈ ਪੁਰਾਣਾ ਰਿਕਾਰਡ ਲੱਭਣ ਵਾਸਤੇ ਇਸ ਸਾਰਾ ਖਿਲਾਰਾ ਪਾਇਆ ਹੈ ਇਸ ਨੂੰ ਜਲਦ ਹੀ ਸੰਭਾਲ ਲਾਵਾਂਗੇ ਹੁਣ ਇਹ ਸੋਚਣ ਵਾਲੀ ਗੱਲ ਹੈ ਕੇ ਅਗਰ ਕੋਈ ਪੁਰਾਣਾ ਰਿਕਾਰਡ ਲੱਭਣਾ ਸੀ ਤਾਂ ਇਸ ਨੂੰ ਦਫਤਰ ਦੇ ਵਰਾਂਡੇ ਵਿੱਚ ਖਿਲਾਰਨ ਦੀ ਕੀ ਜਰੂਰਤ ਸੀ ਉਹ ਦਫਤਰ ਦੇ ਅੰਦਰੋ ਵੀ ਲੱਭਿਆ ਜਾ ਸਕਦਾ ਸੀ ਅਗਰ ਇਹ ਖੁੱਲ੍ਹੇ ਵਿੱਚ ਪਏ ਰਿਕਾਰਡ ਦਾ ਕੋਈ ਨੁਕਸਾਨ ਹੋ ਗਿਆ ਜਾਂ ਚੋਰੀ ਹੋ ਗਿਆ ਤਾਂ ਇਸ ਦਾ ਜੁਮੇਵਾਰੀ ਕੌਣ ਹੋਵੇਗਾ  |

Comment here

Verified by MonsterInsights