News

ਗੱਡੀਆਂ ਲਗਾਉਣ ਨੂੰ ਲੈਕੇ ਦੋ ਧਿਰਾਂ ਵਿਚਕਾਰ ਹੋਈ ਤਕਰਾਰਬਾਜ਼ੀ, ਸਰਪੰਚ ਤੇ ਪਿਸਤੌਲ ਕੱਢ ਕੇ ਦੂਜੀ ਧਿਰ ਦੇ ਵਿਅਕਤੀਆਂ ਨੂੰ ਧਮਕਾਉਂਣ ਦੇ ਦੋਸ਼

ਗੁਰਦਾਸਪੁਰ ਕਸਬਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਝੰਡਾ ਗੁਜਰਾਂ ਵਿੱਚ ਗੱਡੀਆਂ ਲਗਾਉਣ ਨੂੰ ਲੈ ਕੇ ਹੋਈ ਤਕਰਾਰਬਾਜ਼ੀ ਤੋਂ ਬਾਅਦ ਪਿੰਡ ਦੇ ਮੌਜੂਦਾ ਸਰਪੰਚ ਦਲਜੀਤ ਸਿੰਘ ਉੱਪਰ ਪਿਸਤੋਲ ਕੱਢ ਕੇ ਪਿੰਡ ਦੇ ਹੀ ਵਿਅਕਤੀਆਂ ਨੂੰ ਧਮਕਾਉਣ ਦੇ ਆਰੋਪ ਲੱਗੇ ਹਨ |

ਪਰਿਵਾਰ ਨੇ ਕਿਹਾ ਗੱਡੀ ਲਗਾਉਣ ਨੂੰ ਲੈਕੇ ਸਰਪੰਚ ਨੇ ਉਹਨਾਂ ਦੇ ਉੱਪਰ ਪਿਸਤੋਲ ਤਾਣ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਪਿਸਤੌਲ ਨਾ ਚਲਿਆ ਜਿਸ ਕਾਰਨ ਉਹਨਾਂ ਦਾ ਬਚਾ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਸਰਪੰਚ ਦੇ ਕੋਲੋਂ ਪਿਸਤੌਲ ਖੋਕੇ ਜਿੱਥੇ ਆਪਣਾ ਬਚਾਓ ਕੀਤਾ ਉੱਥੇ ਈ ਪਰਿਵਾਰ ਪਿਸਤੌਲ ਲੈਕੇ ਕਾਹਨੂੰਵਾਨ ਥਾਣੇ ਜਾ ਪਹੁੰਚਿਆ ਤੇ ਪਿਸਤੌਲ SHO ਕਾਹਨੂੰਵਾਨ ਹਵਾਲੇ ਕਰ ਦਿੱਤਾ ਅਤੇ ਥਾਣੇ ਤੋਂ ਵਾਪਸ ਆਉਂਦੇ ਸਮੇਂ ਸਰਪੰਚ ਨੇ ਆਪਣੇ ਸਾਥੀਆਂ ਸਮੇਤ ਫਿਰ ਪਰਿਵਾਰ ਤੇ ਹਮਲਾ ਕਰਕੇ ਉਨਾਂ ਦੀ ਨਵੀਂ ਥਾਰ ਗੱਡੀ ਦੀ ਭਣਤੋੜ ਕੀਤੀ ਅਤੇ ਉਨਾਂ ਦੇ ਪਰਿਵਾਰ ਨੂੰ ਜ਼ਖਮੀ ਕਰ ਦਿੱਤਾ ਜਿਨਾਂ ਦਾ ਇਲਾਜ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।

ਇਸ ਮਾਮਲੇ ਵਿੱਚ ਥਾਣਾ ਕਾਹਨੂੰਵਾਨ ਦੇ ਐਸਐਚਓ ਕੁਲਵਿੰਦਰ ਸਿੰਘ ਨੇ ਕਿਹਾ ਕਿ ਸਰਪੰਚ ਦਾ ਪਿਸਤੌਲ ਉਨਾਂ ਨੇ ਜਬਤ ਕਰ ਲਿਆ ਹੈ ਅਤੇ ਦੋਨਾਂ ਪਾਰਟੀਆਂ ਨੂੰ ਬੁਲਾਇਆ ਗਿਆ ਹੈ। ਬਿਆਨ ਦਰਜ ਕਰਕੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।

Comment here

Verified by MonsterInsights