Site icon SMZ NEWS

ਜਲੰਧਰ ਦੇ ਗੁਰਾਇਆ ਦੇ ਅੱਟਾ ਪਿੰਡ ਦੇ ਗੇਟ ਦੇ ਸਾਹਮਣੇ ਵਾਪਰਿਆ ਦਰਦਨਾਕ ਹਾਦਸਾ

ਜਲੰਧਰ ਦੇ ਗੁਰਾਇਆ ਦੇ ਅੱਟਾ ਪਿੰਡ ਦੇ ਗੇਟ ਦੇ ਸਾਹਮਣੇ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਬਾਵਾ ਸਿੰਘ ਨੇ ਦੱਸਿਆ ਸਵੇਰੇ 7 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਹੈ ਪਠਾਣਕੋਟ ਤੋਂ ਗੁੜਗਾਂਓ ਜਾ ਰਹੇ ਹਿਤੇਸ਼ ਸ਼ਰਮਾ ਪੁੱਤਰ ਰਵਿੰਦਰ ਸ਼ਰਮਾ ਵਾਸੀ ਪਠਾਨਕੋਟ ਜੋ ਗੁੜਗਾਓ ਵਿਖੇ ਨੌਕਰੀ ਕਰਦਾ ਹੈ ਆਪਣੀ ਗਰੈਂਡ ਵਿਟਾਰਾ ਗੱਡੀ ਵਿੱਚ ਪਰਿਵਾਰ ਸਮੇਤ ਗੁੜਗਾਉਂ ਵੱਲ ਜਾ ਰਿਹਾ ਸੀ ਜਿਸ ਦੀ ਗੱਡੀ ਸਪਲੈਂਡਰ ਮੋਟਰਸਾਈਕਲ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਿਕ ਮੋਟਰਸਾਈਕਲ ਗੱਡੀ ਦੇ ਵਿੱਚ ਹੀ ਫਸ ਗਿਆ ਜਦਕਿ ਮੋਟਰਸਾਈਕਲ ਸਵਾਰ ਵਿਅਕਤੀ ਹੇਠਾਂ ਡਿੱਗ ਗਿਆ ਅਤੇ ਗੱਡੀ ਮੋਟਰਸਾਈਕਲ ਨੂੰ ਕਈ ਮੀਟਰ ਤੱਕ ਅੱਗੇ ਲੈ ਆਈ ਮ੍ਰਿਤਕ ਵਿਅਕਤੀ ਦੀ ਪਹਿਛਾਣ ਝੱਲਮਨ ਸਿੰਘ ਵਾਸੀ ਪਿੰਡ ਰੁੜਕਾ ਖੁਰਦ ਗੁਰਾਇਆ ਵਜੋਂ ਹੋਈ ਹੈ ਪੁਲਿਸ ਵੱਲੋਂ ਦੋਨੇ ਵਾਹਨ ਕਬਜ਼ੇ ਵਿੱਚ ਲੈ ਕੇ ਅਗਲੇ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Exit mobile version