Site icon SMZ NEWS

RMB ਡਾਕਟਰ ਦਾ ਗੋਲੀ ਮਾਰ ਕੇ ਕਰਤਾ ਕਤਲ

ਗੁਰਦਾਸਪੁਰ ਦੇ ਪਿੰਡ ਕੈਲੇ ਕਲਾਂ ਚ ਆਰਐਮਪੀ ਡਾਕਟਰ ਵਜੋਂ ਮੈਡੀਕਲ ਸਟੋਰ ਚਲਾ ਰਹੇ ਵਿਅਕਤੀ ਜਦ ਬੀਤੀ ਰਾਤ ਆਪਣੇ ਦਾ ਮੋਟਰਸਾਈਕਲ ਤੇ ਸਵਾਰ ਹੋ ਕੇ ਕਲੀਨਿਕ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਪਿੱਛੋਂ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਉੱਥੇ ਹੀ ਮਿਰਤਕ ਵਿਅਕਤੀ ਦੀ ਪਛਾਣ ਰਘਬੀਰ ਸਿੰਘ ਉਰਫ ਮੇਜਰ ਸਿੰਘ ਵਾਸੀ ਹਰਨਾਮ ਨਗਰ ਬਟਾਲਾ ਵਜੋਂ ਹੋਈ ਹੈ। ਮਿਰਤਕ ਆਰ ਐਮਪੀ ਡਾਕਟਰ ਦੇ ਬੇਟੇ ਨੇ ਦੱਸਿਆ ਕਿ ਪਿਛਲੇ 30 ਸਾਲ ਤੋਂ ਪਿੰਡ ਕੈਲੇ ਕਲਾਂ ਚ ਮੈਡੀਕਲ ਸਟੋਰ ਤੇ ਕਲੀਨਿਕ ਚਲਾਉਂਦਾ ਆ ਰਿਹਾ ਸੀ। ਅਤੇ ਰਾਤ ਵੇਲੇ ਜਦ ਉਹ ਆਪਣੇ ਬੁਲੇਟ ਮੋਟਰਸਾਈਕਲ ਤੇ ਸਵਾਰ ਹੋ ਕੇ ਕਾਲੇ ਕਲਾਂ ਤੋਂ ਵਾਪਸ ਬਟਾਲਾ ਨੂੰ ਆ ਰਿਹਾ ਸੀ, ਤਾ ਸਤਕੋਹਾ ਮੋੜ ਨੇੜੇ ਪੁੱਜਾ ਤਾਂ ਪਿੱਛੋਂ ਅਣਪਛਾਤਿਆਂ ਨੇ ਗੋਲੀ ਮਾਰ ਦਿੱਤੀ ਜਿਸ ਨਾਲ ਉਹ ਸੜਕ ਚ ਡਿੱਗ ਪਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ।ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹਨਾਂ ਨੂੰ ਰੰਜਿਸ਼ ਦੇ ਚਲਦਿਆਂ ਮੇਜਰ ਸਿੰਘ ਦਾ ਕਤਲ ਕੀਤੇ ਜਾਣ ਦਾ ਖਦਸ਼ਾ ਹੈ। ਜਦਕਿ ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਕੁਝ ਘੰਟੇ ਬਾਅਦ ਪੁਲਿਸ ਮੌਕੇ ਤੇ ਪੁੱਜੀ। ਉਧਰ ਪੁਲਿਸ ਦੇ ਦੇਰੀ ਨਾਲ ਪੁੱਜਣ ਤੇ ਮਿਰਤਕ ਦੇ ਪਰਿਵਾਰ ਮੈਂਬਰਾਂ ਵਲੋ ਅੰਮ੍ਰਿਤਸਰ ਪਠਾਣਕੋਟ ਹਾਈਵੇ ਤੇ ਧਰਨਾ ਦਿੰਦਿਆਂ ਚੱਕਾ ਜਾਮ ਕਰ ਦਿੱਤਾ। ਜਦਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਚ ਲੈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।

Exit mobile version