Site icon SMZ NEWS

ਕਾਰ ਚਾਲਕ ਨੂੰ ਨੀਂਦ ਆਉਣ ਕਾਰਨ ਵਾਪਰਿਆ ਹਾਦਸਾ

ਸ਼ਹਿਰ ਗੁਰਾਇਆ ਹਾਈਵੇ ਤੇ ਹਨੂਮਤ ਸਕੂਲ ਨਜ਼ਦੀਕ ਕਾਰ ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹਾਦਸਾ ਪੁਲਿਸ ਸੁਰੱਖਿਆ ਫੋਰਸ ਦੇ ਏ ਐਸ ਆਈ ਸਰਬਜੀਤ ਸਿੰਘ ਅਤੇ ਉਨਾਂ ਦੀ ਟੀਮ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਕਸੀਡੈਂਟ ਦੇ ਸੰਬੰਧ ਵਿੱਚ ਸਾਨੂੰ ਇਹਤਲਾਹ ਮਿਲੀ ਸੀ। ਜਿੱਥੇ ਅਸੀਂ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਜਿਹੜਾ ਹਾਈਵੇ ਜਾਮ ਹੋਇਆ ਸੀ ਅਤੇ ਜਦੋਂ ਅਸੀਂ ਵੇਖਿਆ ਤਾਂ ਬਰੇਜਾ ਕਾਰ ਨੰਬਰ ਪੀ ਬੀ 91 Q 0835 ਸੀ ਜੋ ਕਿ ਕਾਲੇ ਰੰਗ ਦੀ ਸੀ ਜਿਸ ਵਿੱਚ ਪੰਜ ਪੈਸੰਜਰ ਤਿੰਨ ਲੇਡੀਜ 2 ਵਿਅਕਤੀ ਅਤੇ ਜਿਸ ਵਿੱਚ ਬਜ਼ੁਰਗ 75 ਸਾਲ ਦੇ ਸੀ ਸੱਟਾਂ ਲੱਗਣ ਕਾਰਨ ਫਗਵਾੜਾ ਸਿਵਲ ਹਸਪਤਾਲ ਪ੍ਰਾਈਵੇਟ ਗੱਡੀ ਵਿੱਚ ਭੇਜ ਦਿੱਤਾ ਇਹਨਾਂ ਦੇ ਦੱਸਣ ਮੁਤਾਬਿਕ ਜਿਹੜਾ ਡਰਾਈਵਰ ਨੂੰ ਨੀਂਦ ਆਉਣ ਕਾਰਨ ਗਰਿਲਾਂ ਵਿੱਚ ਜਾ ਟਕਰਾਈ ਅਤੇ ਬਾਅਦ ਵਿੱਚ ਪਲਟੀਆਂ ਖਾਂਦੀ ਦੂਜੇ ਪਾਸੇ ਰੋਡ ਤੇ ਆ ਡਿੱਗੀ ਅਤੇ ਕਾਰ ਸਵਾਰ ਵੱਲੋਂ ਅੰਮ੍ਰਿਤਸਰ ਤੋਂ ਲੁਧਿਆਣੇ ਵੱਲ ਨੂੰ ਜਾ ਰਹੇ ਸੀ ਅਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ |

Exit mobile version