ਲੁਧਿਆਣਾ ਜਿਮਣੀ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰ ਅਲਕਾ ਲਾਂਬਾ ਨੇ ਕੀਤੀ ਪ੍ਰੈਸ ਕਾਨਫਰੰਸ ਅਤੇ ਭਾਰਤ ਭੂਸ਼ਣ ਆਸ਼ੂ ਦੇ ਹੱਕ ਦੇ ਲਈ ਮੰਗੇ ਵੋਟ
ਕਾਂਗਰਸ ਦੀ ਮਹਿਲਾ ਲੀਡਰ ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ ਦੇ ਜੰਮ ਕੇ ਨਿਸ਼ਾਨੇ ਸਾਦੇ ਉਹਨਾਂ ਨੇ ਕਿਹਾ ਕੀ ਪੰਜਾਬ ਸਰਕਾਰ ਨਸ਼ੇ ਨੂੰ ਨੱਥ ਪਾਉਣ ਦੇ ਲਈ ਨਾਕਾਮ ਸਾਬਿਤ ਹੋ ਰਹੀ ਹੈ। ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਵਧੀਆ ਹੈ ਅਤੇ ਪੰਜਾਬ ਦੇ ਸਿਰ ਜਿਹੜਾ ਕਰਜ਼ਾ 2 ਲੱਖ 78 ਹਜਾਰ ਕਰੋੜ ਰੁਪਆ ਸੀ ਉਹ ਹੁਣ ਵੱਧ ਕੇ 3 ਲੱਖ 78 ਹਜਾਰ ਰੁਪਏ ਦੇ ਕਰੀਬ ਪਹੁੰਚ ਗਿਆ ਹੈ। ਉੱਥੇ ਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਉਹਨਾਂ ਨੇ ਮੌਜੂਦਾ ਸਰਕਾਰ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਧੇ ਉਹਨਾਂ ਨੇ ਇਹ ਵੀ ਕਿਹਾ ਜੀ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈ ਉਸ ਦੇ ਕਈ ਮੰਤਰੀ ਜਿਹੜੇ ਭਰਿਸ਼ਟਾਚਾਰ ਦੇ ਵਿੱਚ ਲਿਪਤ ਨੇ ਉਹਨਾਂ ਉੱਤੇ ਪੰਜਾਬ ਸਰਕਾਰ ਪੱਖੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਬੇਸ਼ੱਕ ਆਰੋਪ ਸਾਬਤ ਹੋ ਚੁੱਕੇ ਨੇ ਪਰ ਲੇਕਿਨ ਫਿਰ ਵੀ ਕਾਰਵਾਈ ਕਰਨ ਦੇ ਵਿੱਚ ਸਰਕਾਰ ਕਿਤੇ ਨਾ ਕਿਤੇ ਡਰ ਰਹੀ ਹੈ।
ਲੁਧਿਆਣਾ ਜਿਮਣੀ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰ ਅਲਕਾ ਲਾਂਬਾ ਨੇ ਕੀਤੀ ਪ੍ਰੈਸ ਕਾਨਫਰੰਸ ਅਤੇ ਭਾਰਤ ਭੂਸ਼ਣ ਆਸ਼ੂ ਦੇ ਹੱਕ ਦੇ ਲਈ ਮੰਗੇ ਵੋਟ

Related tags :
Comment here