Site icon SMZ NEWS

ਸੀਏ ਪਰਿਵਾਰ ਨੇ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਦਿੱਤਾ ਸਮਰਥਨ , ਲਾਇਨਜ਼ ਕਲੱਬ ਵਿਖੇ ਇਕੱਠੇ ਹੋਏ ਲੋਕਾਂ ਨੇ ਕਿਹਾ ,ਪੰਜਾਬ ਦਾ ਵਿਕਾਸ ਕਾਂਗਰਸ ਤੋਂ ਬਿਨਾਂ ਸੰਭਵ ਨਹੀਂ

ਸਥਾਨਕ ਲਾਇਨਜ਼ ਕਲੱਬ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਸੀਏ ਪਰਿਵਾਰ ਨੇ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਸਮਰਥਨ ਦਿੱਤਾ। ਭਾਰਤ ਭੂਸ਼ਣ ਆਸ਼ੂ ਦੇ ਵਿਧਾਇਕ ਅਤੇ ਮੰਤਰੀ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਸੀਏ ਪਰਿਵਾਰ ਨਾਲ ਸਬੰਧਤ ਦਿਨੇਸ਼ ਸ਼ਰਮਾ ਅਤੇ ਸਮੀਰ ਗੁਪਤਾ ਨੇ ਉਪ ਚੋਣ ਵਿੱਚ ਕਾਂਗਰਸ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਭਾਰਤ ਭੂਸ਼ਣ ਆਸ਼ੂ ਨੇ ਸੀਏ ਪਰਿਵਾਰ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਧਾਨ ਸਭਾ ਪੱਛਮੀ ਦਾ ਵਿਕਾਸ ਹੀ ਉਨ੍ਹਾਂ ਦੇ ਜੀਵਨ ਦਾ ਉਦੇਸ਼ ਹੈ। ਕੌਂਸਲਰ ਦੇ ਅਹੁਦੇ ਤੋਂ ਲੈ ਕੇ ਮੰਤਰੀ ਤੱਕ ਦੇ ਕਾਰਜਕਾਲ ਦੋਰਾਨ ਉਨ੍ਹਾਂ ਨੇ ਨਿੱਜੀ ਹਿੱਤਾਂ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਸੇਵਾ ਕਰਨ ਨੂੰ ਤਰਜੀਹ ਦਿੱਤੀ ਹੈ। ਚੋਣਾਂ ਵਿੱਚ ਮਿਲ ਰਿਹਾ ਭਾਰੀ ਸਮਰਥਨ ਇਸਦਾ ਗਵਾਹ ਹੈ। ਸੀ.ਏ ਦਿਨੇਸ਼ ਸ਼ਰਮਾ ਅਤੇ ਸੀਏ ਸਮੀਰ ਗੁਪਤਾ ਵੱਲੋਂ ਆਸ਼ੂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਤੇ ਸੀਏ ਪਰਿਵਾਰ ਨੇ ਅਪਣੇ ਹੱਥ ਖੜ੍ਹੇ ਕੀਤੇ ਅਤੇ ਕਾਂਗਰਸ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਨੂੰ ਇੱਕ ਸੁਰ ਵਿੱਚ ਭਰੋਸਾ ਦਿੱਤਾ ਕਿ ਉਹ ਆਪਣੇ ਪਰਿਵਾਰਾਂ ਸਮੇਤ ਆਸ਼ੂ ਦੇ ਹੱਕ ਵਿੱਚ ਵੋਟ ਪਾਉਣਗੇ। ਕਾਂਗਰਸ ਸਰਕਾਰ ਦੌਰਾਨ ਹੋਏ ਵਿਕਾਸ ਅਤੇ ਸ਼ੁਰੂ ਹੋਏ ਪ੍ਰੋਜੈਕਟਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਆਸ਼ੂ ਖੁਦ ਹੀ ਅਪਣੇ ਆਪ ਵਿੱਚ ਵਿਕਾਸ ਦੀ ਗਾਰੰਟੀ ਹੈ। ਸੀਏ ਪਰਿਵਾਰ ਦੇ ਆਗੂਆ ਦਿਨੇਸ਼ ਸ਼ਰਮਾ, ਜਸਮਿੰਦਰ ਸਿੰਘ, ਸਮੀਰ ਗੁਪੱਤਾ, ਰਾਜੀਵ ਸ਼ਰਮਾ, ਮੋਹਿਤ ਵਾਸਨ, ਵਿਕਾਸ ਗੋਇਲ, ਰਾਕੇਸ਼ ਗਰੋਵਰ, ਮੋਹਿਤ ਗੁਪਤਾ, ਸੁਰੇਸ਼ ਗੋਇਲ, ਸੰਜੀਵ ਭੰਡਾਰੀ, ਸੁਮੇਸ਼ ਵੋਹਰਾ, ਪਵਨ ਕਟਾਰੀਆ, ਦੀਪਕ ਜੈਨ, ਕੇਸ਼ਵ ਗੁਪਤਾ, ਰਜਨੀਸ਼ ਗੋਇਲ, ਅਮਿਤ ਸੌਂਦ, ਸਾਹਿਲ ਗੁਪਤਾ, ਸੰਦੀਪ ਗੁਪਤਾ, ਰਾਜੇਸ਼ ਮਹਾਜਨ, ਰਾਜੇਸ਼ ਗਰਗ, ਅਵਨੀਤ ਸਿੰਘ, ਆਰ ਡੀ ਖੰਨਾ, ਅਮਿਤਜੀਤ ਕੰਬੋਜ, ਸੁਸ਼ੀਲ ਭੰਗੂ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਕਾਂਗਰਸ ਤੋਂ ਬਿਨਾਂ ਸੰਭਵ ਨਹੀਂ ਹੈ।

Exit mobile version