News

ਚੌਂਕੀਦਾਰ ਦੇ ਬੇਟੇ ਨੇ ਜੇ.ਈ.ਈ ਐਡਵਾਂਸ ਦਾ ਟੈਸਟ ਕੀਤਾ ਪਾਸ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਵੀ ਕੀਤਾ ਸਨਮਾਨਿਤ

ਗੁਰਦਾਸਪੁਰ ਦੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਕਰਕੇ ਚੌਂਕੀਦਾਰ ਦੇ ਬੇਟੇ ਨੇ ਜੇ.ਈ.ਈ ਐਡਵਾਂਸ ਦਾ ਟੈਸਟ ਕੀਤਾ ਪਾਸ ਗੁਰਦਾਸਪੁਰ ਦੇ ਪਿੰਡ ਕੰਗ ਦਾ ਰਹਿਣ ਵਾਲਾ ਹੈ ਨੌਜਵਾਨ ਅਰਸ਼ਦੀਪ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨ ਨੂੰ ਕੀਤਾ ਸਨਮਾਨਿਤ ਨੌਜਵਾਨ ਨੇ ਕਿਹਾ ਕਾਮਯਾਬ ਹੋਣ ਦੇ ਲਈ ਮਿਹਨਤ ਬਹੁਤ ਜਰੂਰੀ ਹੈ ਨਾਲ ਹੀ ਉਹਨਾਂ ਨੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਹੈ ਕਿ ਨੌਜਵਾਨ ਪੀੜੀ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰਕੇ ਆਪਣੇ ਜੀਵਨ ਨੂੰ ਸੁਧਾਰ ਸਕਦੇ ਹਨ। ਉਸ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਹਾਸਿਲ ਕਰਕੇ ਹਰ ਇੱਕ ਟੈਸਟ ਦੀ ਤਿਆਰੀ ਕੀਤੀ ਜਾ ਸਕਦੀ ਹੈ।ਉਸ ਨੇ ਵੀ ਆਪਣੀ ਪੜ੍ਹਾਈ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਸਹਾਰਾ ਲਿਆ ਹੈ

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੌਜਵਾਨ ਅਰਸ਼ਦੀਪ ਸਿੰਘ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਇੱਕ ਇੰਜੀਨੀਅਰ ਬਣਨਾ ਚਾਹੁੰਦਾ ਸੀ ਜਿਸ ਕਰਕੇ ਉਸਨੇ ਜੇ.ਈ.ਈ ਦੀ ਤਿਆਰੀ ਸ਼ੁਰੁ ਕੀਤੀ ਅਤੇ ਸਰਕਾਰੀ ਸਕੂਲ ਗੁਰਦਾਸਪੁਰ ਤੋਂ ਪੜ੍ਹਾਈ ਕੀਤੀ ਅਤੇ ਟੈਸਟ ਦੀ ਤਿਆਰੀ ਨਾਲ ਨਾਲ ਸੋਸ਼ਲ ਮੀਡੀਆ ਰਾਹੀਂ ਜਾਰੀ ਰੱਖੀ ਅਤੇ ਹੁਣ ਉਸਨੇ ਆਪਣੀ ਮਿਹਨਤ ਸਦਕਾ ਜੇ.ਈ.ਈ ਅਡਵਾਂਸ ਟੈਸਟ ਨੂੰ ਕਲੀਅਰ ਕਰਕੇ ਮੈਰਿਟ ਵਿੱਚ ਆਪਣਾ ਨਾਮ ਬਣਾਇਆ ਹੈ ਜਿਸ ਨਾਲ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਪਰਿਵਾਰ ਨੇ ਕਿਹਾ ਕਿ ਉਹਨਾਂ ਦਾ ਬੇਟਾ ਪੂਰੀ ਲਗਨ ਅਤੇ ਮਿਹਨਤ ਦੇ ਨਾਲ ਪੜ੍ਹਾਈ ਕਰਦਾ ਸੀ ਅੱਜ ਉਸਨੇ ਟੈਸਟ ਕਲੀਅਰ ਕਰਕੇ ਮੈਰਿਟ ਵਿੱਚ ਆਪਣਾ ਨਾਮ ਲਿਆ ਕੇ ਪੂਰੇ ਪਰਿਵਾਰ ਦਾ ਸਿਰ ਉੱਚਾ ਕੀਤਾ ਹੈ ਦੱਸ ਦਈਏ ਕਿ ਨੌਜਵਾਨ ਅਰਸ਼ਦੀਪ ਸਿੰਘ ਦੇ ਪਿਤਾ ਕਰਿਆਨੇ ਦੀ ਦੁਕਾਨ ਕਰਦੇ ਹਨ ਅਤੇ ਰਾਤ ਵੇਲੇ ਪਿੰਡ ਵਿੱਚ ਚੌਂਕੀਦਾਰਾਂ ਕਰਦੇ ਹਨ ਉਹਨਾਂ ਕਿਹਾ ਕਿ ਉਹਨਾਂ ਨੂੰ ਕਦੀ ਆਸ ਨਹੀਂ ਸੀ ਕਿ ਉਹ ਮੁੱਖ ਮੰਤਰੀ ਪੰਜਾਬ ਨੂੰ ਮਿਲਣਗੇ ਪਰ ਉਹਨਾਂ ਦੇ ਬੇਟੇ ਨੇ ਉਹਨਾਂ ਦਾ ਇਹ ਸੁਪਨਾ ਵੀ ਪੂਰਾ ਕੀਤਾਹੈ। ਅਤੇ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਦਾ ਬੇਟਾ ਅੱਗੇ ਵੀ ਇਸੇ ਤਰ੍ਹਾਂ ਉਹਨਾਂ ਦਾ ਨਾਮ ਰੋਸ਼ਨ ਕਰਦਾ ਰਹੇਗਾ।

Comment here

Verified by MonsterInsights