ਜਲੰਧਰ-ਅੰਮ੍ਰਿਤਸਰ ਹਾਈਵੇਅ ‘ਤੇ ਬਿਨਾਂ ਡਰਾਈਵਰ ਦੇ ਚੱਲਦੇ ਟਰੱਕ ਨੂੰ ਦੇਖ ਕੇ ਮੌਕੇ ‘ਤੇ ਮੌਜੂਦ ਲੋਕ ਹੈਰਾਨ ਰਹਿ ਗਏ ਅਤੇ ਭੱਜ ਕੇ ਆਪਣੀ ਜਾਨ ਬਚਾਈ। ਦੱਸਿਆ ਜਾ ਰਿਹਾ ਹੈ ਕਿ ਟੈਂਕਰ ਡਰਾਈਵਰ ਟੈਂਕਰ ਵਿੱਚ ਨਹੀਂ ਸੀ ਅਤੇ ਅਚਾਨਕ ਟਰੱਕ ਸਟਾਰਟ ਹੋ ਗਿਆ ਅਤੇ 150 ਮੀਟਰ ਦੀ ਦੂਰੀ ‘ਤੇ ਇੱਕ ਢਾਬੇ ‘ਤੇ ਰੋਟੀਆਂ ਖਾ ਰਹੇ ਲੋਕਾਂ ਨੇ ਇਹ ਦੇਖਿਆ ਅਤੇ ਆਪਣੀਆਂ ਰੋਟੀਆਂ ਛੱਡ ਕੇ ਭੱਜ ਗਏ। ਟੈਂਕਰ ਉਸੇ ਜਗ੍ਹਾ ‘ਤੇ ਟੱਕਰ ਤੋਂ ਬਾਅਦ ਰੁਕ ਗਿਆ ਜਿੱਥੇ ਲੋਕ ਬੈਠੇ ਸਨ ਅਤੇ ਇਸ ਨੇ ਉੱਥੇ ਖੜ੍ਹੇ ਐਕਟਿਵਾ ਅਤੇ ਸਾਈਕਲ ਨੂੰ ਟੱਕਰ ਮਾਰ ਦਿੱਤੀ ਪਰ ਲੋਕ ਵਾਲ-ਵਾਲ ਬਚ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟੈਂਕਰ ਦੋ-ਤਿੰਨ ਵਾਰ ਬਿਨਾਂ ਡਰਾਈਵਰ ਦੇ ਆਪਣੇ ਆਪ ਅੱਗੇ-ਪਿੱਛੇ ਭੱਜ ਰਿਹਾ ਸੀ। ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ SSF (ਰੋਡ ਸੇਫਟੀ ਫੋਰਸ) ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਟੈਂਕਰ ਡਰਾਈਵਰ ਨੂੰ ਲੱਭ ਲਿਆ ਅਤੇ ਟੈਂਕਰ ਨੂੰ ਸਾਈਡ ‘ਤੇ ਖੜ੍ਹਾ ਕਰ ਦਿੱਤਾ।
ਟਰੱਕ ਬਿਨਾਂ ਡਰਾਈਵਰ ਦੇ ਚੱਲ ਰਿਹਾ ਸੀ, ਲੋਕਾਂ ਨੇ ਭੱਜ ਕੇ ਬਚਾਈਆਂ ਆਪਣੀਆਂ ਜਾਨਾਂ
