ਬਟਾਲਾ ਦੇ ਭੀੜ ਵਾਲੇ ਇਲਾਕੇ ਸ਼ਹਿਰ ਦੇ ਹੰਸਲੀ ਪੁਲ ਦੇ ਨੇੜੇ ਅੱਜ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦ ਕੁਝ ਨੌਜਵਾਨਾਂ ਵਲੋ ਇੱਕ ਆਈਲੈਟਸ ਸੈਂਟਰ ਚ ਦਾਖਿਲ ਹੋ ਉਸ ਸੈਂਟਰ ਦੇ ਮਾਲਕ ਨਾਲ ਪਹਿਲਾ ਬਹਿਸ ਬਾਜ਼ੀ ਸ਼ੁਰੂ ਕੀਤੀ ਅਤੇ ਦੇਖਦੇ ਦੇਖਦੇ ਉਹਨਾਂ ਨੌਜਵਾਨ ਨੇ ਉਸ ਸੈਂਟਰ ਦੇ ਮਾਲਕਾ ਉੱਤੇ ਹਮਲਾ ਵੀ ਕਰ ਦਿੱਤਾ ਸੈਂਟਰ ਮਾਲਕ ਦੀਪਕ ਕੁਮਾਰ ਅਤੇ ਬਲਜਿੰਦਰ ਸਿੰਘ ਨੇ ਦਸਿਆ ਕਿ ਅੱਜ ਉਹ ਆਪਣੇ ਸੈਂਟਰ ਤੇ ਬੈਠੇ ਸਨ ਤਾ ਅਚਾਨਕ ਕੁਝ ਨੌਜਵਾਨਾ ਨੇ ਉਹਨਾਂ ਦੇ ਸੈਂਟਰ ਤੇ ਹਮਲਾ ਕਰ ਦਿੱਤਾ ਪਹਿਲਾ ਉਹਨਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਾਇਰ ਵੀ ਕਿਤੇ ਅਤੇ ਜਦ ਉਹਨਾਂ ਆਪਣੇ ਬਚਾਅ ਲਈ ਆਪਣੀ ਲਾਇਸੈਂਸ ਪਿਸਟਲ ਨਾਲ ਫਾਇਰ ਕਿਤੇ ਤਾ ਉਸ ਲੜਾਈ ਦੌਰਾਨ ਹਮਲਾ ਕਰਨ ਵਾਲੇ ਨੌਜਵਾਨ ਪਿਸਤੌਲ ਵੀ ਖੋਹ ਕੇ ਫ਼ਰਾਰ ਹੋ ਗਏ । ਉੱਥੇ ਹੀ ਇਸ ਮਾਮਲੇ ਦੀ ਸੀਸੀਟੀਵੀ ਫੁਟਜ ਵੀ ਸਾਮਣੇ ਆਈ ਹੈ । ਇਸ ਸੈਂਟਰ ਮਾਲਕਾ ਦਾ ਕਹਿਣਾ ਹੈ ਕਿ ਇਸ ਹਮਲੇ ਪਿੱਛੇ ਚੋਟੀ ਜਿਹੀ ਵਜ੍ਹਾ ਹੈ ਕਿ ਦੋ ਦਿਨ ਪਹਿਲਾਂ ਉਹਨਾਂ ਦੀ ਪ੍ਰਾਈਵੇਟ ਪਾਰਕਿੰਗ ਕੋਈ ਐਕਟਿਵਾ ਲੱਗਾ ਗਿਆ ਸੀ ਅਤੇ ਜਦ ਕਾਫ਼ੀ ਸਮੇਂ ਤੱਕ ਲੈਣ ਨਹੀਂ ਆਏ ਤਾਂ ਉਹਨਾਂ ਉਸ ਐਕਟਿਵਾ ਨੂੰ ਆਪਣੇ ਕੋਲ ਰੱਖ ਲਿਆ ਜਦਕਿ ਬਾਅਦ ਚ ਜਦ ਉਹ ਵਾਪਸ ਆਏ ਤਾਂ ਉਹਨਾਂ ਨੂੰ ਐਕਟਿਵਾ ਦੇ ਵੀ ਦਿੱਤੀ ਉਸੇ ਹੀ ਗੱਲ ਨੂੰ ਲੈਕੇ ਰੰਜਿਸ਼ ਰੱਖ ਅੱਜ ਓਹਨਾ ਤੇ ਇਹ ਹਮਲਾ ਕੀਤਾ ਗਿਆ ਹੈ । ਜਦ ਕਿ ਜਿੱਥੇ ਇਹ ਤਕਰਾਰ ਹੋਈ ਫਾਇਰ ਹੋਏ ਉੱਥੇ ਆਈਲੈਟਸ ਸੈਂਟਰ ਅਤੇ ਰੈਸਟੋਰੈਂਟ ਵੀ ਹੈ ਅਤੇ ਮੁੱਖ ਆਵਾਜਾਈ ਵਾਲੀ ਸੜਕ ਅਤੇ ਇਲਾਕਾ ਹੈ ਅਤੇ ਇਸ ਵਾਰਦਾਤ ਤੋ ਬਾਅਦ ਪੂਰੇ ਇਲਾਕੇ ਚ ਡਰ ਦਾ ਮਾਹੌਲ ਬਣ ਗਿਆ । ਉਧਰ ਪੁਲਿਸ ਥਾਣਾ ਸਿਟੀ ਦੇ ਥਾਣਾ ਇੰਚਾਰਜ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਕੋਈ ਫਾਇਰਿੰਗ ਦੀ ਵਾਰਦਾਤ ਹੋਈ ਹੈ ਅਤੇ ਉਹਨਾਂ ਵਲੋ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁੱਟਜ਼ ਵੀ ਖੰਗਾਲੀ ਜਾ ਰਹੀ ਹੈ ਅਤੇ ਕੈਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।
ਬਟਾਲਾ ਚ ਦਿਨ ਦਿਹਾੜੇ ਆਈਲੈਟਸ ਸੈਂਟਰ ਚ ਦਾਖਿਲ ਹੋ ਨੌਜਵਾਨਾਂ ਨੇ ਕੀਤੀ ਸਰੇਆਮ ਗੁੰਡਾਗਰਦੀ
