ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਤੋਂ ਬਾਅਦ ਵੱਡਾ ਐਲਾਨ ਕੀਤਾ ਹੈ। ਰਿਜ਼ਰਵ ਬੈਂਕ ਨੇ ਵੱਡਾ ਐਲ਼ਾਨ ਕਰਦਿਆਂ ਰੈਪੋ ਰੇਟ ਵਿਚ 50 ਬੈਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ।
ਇਸ ਸਾਲ, ਰੈਪੋ ਰੇਟ ਵਿੱਚ ਕੁੱਲ 0.50% ਦੀ ਕੀਤੀ ਗਈ ਸੀ ਕਟੌਤੀ
ਐਮਪੀਸੀ ਦੀ ਮੀਟਿੰਗ 4 ਜੂਨ ਨੂੰ ਸ਼ੁਰੂ ਹੋਈ ਸੀ। ਇਸ ਸਾਲ ਫਰਵਰੀ ਵਿੱਚ ਹੋਈ ਮੀਟਿੰਗ ਵਿੱਚ, ਵਿਆਜ ਦਰਾਂ ਨੂੰ 6.5% ਤੋਂ ਘਟਾ ਕੇ 6.25% ਕਰ ਦਿੱਤਾ ਗਿਆ ਸੀ। ਇਹ ਕਟੌਤੀ ਮੁਦਰਾ ਨੀਤੀ ਕਮੇਟੀ ਦੁਆਰਾ ਲਗਭਗ 5 ਸਾਲਾਂ ਬਾਅਦ ਕੀਤੀ ਗਈ ਸੀ। ਫਿਰ ਅਪ੍ਰੈਲ ਵਿੱਚ ਹੋਈ ਮੀਟਿੰਗ ਵਿੱਚ, ਵਿਆਜ ਦਰ ਨੂੰ ਵੀ 0.25% ਘਟਾਇਆ ਗਿਆ ਸੀ। ਇਸ ਤਰ੍ਹਾਂ, ਵਿਆਜ ਦਰ ਨੂੰ ਦੋ ਵਾਰ 0.50% ਘਟਾਇਆ ਗਿਆ ਹੈ। 
