Site icon SMZ NEWS

ਦਰਿਆ ਵਿੱਚ ਰੁੜੇ ਨੌਜਵਾਨ ਦੀ ਤੀਸਰੇ ਦਿਨ ਮਿਲੀ ਡੈਡ ਬੋਡੀ

ਦਰਿਆ ਬਿਆਸ ਨੂੰ ਪਾਰ ਕਰਨ ਸਮੇਂ ਦਰਿਆ ਦੇ ਤੇਜ਼ ਗਤੀ ਨਾਲ ਚੱਲ ਰਹੇ ਪਾਣੀ ਦੇ ਵਹਾਅ ਵਿੱਚ ਸੋਮਵਾਰ ਸਵੇਰੇ 9 -30 ਵਜੇ ਦੇ ਕਰੀਬ ਰੁੜ੍ਹੇ ਪਿੰਡ ਚੇਚੀਆ ਛੌੜੀਆਂ ਦੇ ਨੌਜਵਾਨ ਕਿਸਾਨ ਦੀ ਲਾਸ਼ ਅੱਜ ਘਟਨਾ ਸਥਾਨ ਤੋਂ ਦੋ ਕਿਲੋਮੀਟਰ ਦੂਰ ਪਿੰਡ ਦਲੇਲਪੁਰ ਖੇੜਾ ਦੇ ਕੋਲੋਂ ਦਰਿਆ ਦੇ ਵਿੱਚੋਂ ਮਿਲੀ। ਜਿਸ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਦੇਖਿਆ ਗਿਆ। ਪ੍ਰਵਾਸੀ ਮਜ਼ਦੂਰ ਦਰਿਆ ਬਿਆਸ ਦੇ ਵਿੱਚੋਂ ਮੱਛੀਆਂ ਫੜ ਰਹੇ ਸਨ ਕਿ ਇਸੇ ਦੌਰਾਨ ਉਹਨਾਂ ਦੀ ਨਜ਼ਰ ਦਰਿਆ ਦੇ ਚ ਰੁੜਦੀ ਹੋਈ ਇੱਕ ਲਾਸ ਤੇ ਪਈ ਜਿਸ ਤੋਂ ਬਾਅਦ ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਇਸ ਸਬੰਧੀ ਪਰਿਵਾਰ ਨੂੰ ਜਾਣੂ ਕਰਵਾਇਆ। । ਮ੍ਰਿਤਕ ਮਨਦੀਪ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ ਤੇ ਉਸਦੀ ਇੱਕ ਤਿੰਨ ਸਾਲ ਦੀ ਬੱਚੀ ਵੀ ਹੈ। ਮਿਰਤਕ ਮਨਦੀਪ ਸਿੰਘ ਦੇ ਪਿਤਾ ਨਰਿੰਦਰ ਸਿੰਘ ਨੇ ਕਿਹਾ ਕਿ ਮੇਰੇ ਪੁੱਤਰ ਮਨਦੀਪ ਦੀ ਮੌਤ ਦਾ ਜਿੰਮੇਵਾਰ ਰੇਤ ਮਾਫੀਆ ਹੈ ਜਿਸ ਨੇ ਦਰਿਆ ਬਿਆਸ ਦੇ ਵਿੱਚੋਂ ਖਣਿਜ ਪਦਾਰਥਾਂ ਦੀ ਤਸਕਰੀ ਕਰਨ ਵੇਲੇ ਦਰਿਆ ਦੇ ਵਿੱਚ ਵੱਡੇ ਵੱਡੇ ਟੋਏ ਪਾਏ ਹੋਏ ਹਨ। ਉਹਨਾਂ ਕਿਹਾ ਕਿ ਰੇਤ ਮਾਫੀਆ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਵੀ ਉਸ ਦੇ ਪੁੱਤਰ ਦੀ ਮੌਤ ਲਈ ਜਿੰਮੇਵਾਰ ਹੈ ਜਿਸ ਨੇ ਵੇਲੇ ਸਿਰ ਗੋਤਾਖੋਰਾਂ ਦੀ ਟੀਮ ਮੁਹਈਆ ਨਹੀਂ ਕਰਵਾਈ। ਜੇ ਵੇਲੇ ਸਿਰ ਜਿਲਾ ਪ੍ਰਸ਼ਾਸਨ ਕੋਈ ਚਾਰਜੋਈ ਕਰਦਾ ਤਾਂ ਹੋ ਸਕਦਾ ਸੀ ਉਸ ਦੇ ਪੁੱਤਰ ਦੀ ਜਾਨ ਬਚ ਜਾਂਦੀ। ਮ੍ਰਿਤਕ ਮਨਦੀਪ ਸਿੰਘ ਦੇ ਪਰਿਵਾਰ ਨੂੰ ਜਿਉਂ ਹੀ ਉਸ ਦੀ ਲਾਸ਼ ਦਰਿਆ ਦੇ ਵਿੱਚੋਂ ਮਿਲਣ ਦੀ ਖਬਰ ਮਿਲੀ ਤਾਂ ਉਸ ਦੇ ਪਰਿਵਾਰ ਦੇ ਵਿੱਚ ਇਕਦਮ ਚੀਕ ਚਿਹਾੜਾ ਮੱਚ ਗਿਆ। ਮਿਰਤਕ ਮਨਦੀਪ ਦੀ ਮਾਤਾ ਅਤੇ ਪਤਨੀ ਦਾ ਦੁੱਖ ਦੇਖ ਕੇ ਹਰ ਇੱਕ ਵਿਅਕਤੀ ਦੇ ਅਥਰੂ ਵਹਿ ਤੁਰੇ। ਮਨਦੀਪ ਸਿੰਘ ਦੀ ਡੈਡ ਬਾਡੀ ਦਰਿਆ ਵਿੱਚੋਂ ਮਿਲਣ ਤੋਂ ਬਾਅਦ ਪਿੰਡ ਚੇਚੀਆਂ ਵਿੱਚ ਮਾਹੌਲ ਗਮਗੀਨ ਹੋ ਗਿਆ।

Exit mobile version