ਥਾਣਾ ਧਾਰੀਵਾਲ ਦੀ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 74 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਵਿੱਚੋਂ ਇੱਕ ਨੌਜਵਾਨ ਹੋਟਲ ਮੈਨੇਜਮੈਂਟ ਦਾ ਵਿਦਿਆਰਥੀ ਹੈ, ਜਿਸ ਕੋਲੋਂ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦਾ ਨੈਟਵਰਕ ਕਿੱਥੇ ਕਿੱਥੇ ਹੈ।
ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਤੰਗ ਪੈਟਰੋਲ ਪੰਪ ਦੇ ਨਜ਼ਦੀਕ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਇਸ ਦੌਰਾਨ ਇੱਕ ਨੌਜਵਾਨ ਰਕੇਸ਼ ਮਸੀਹ ਉਰਫ ਸਾਹਿਲ ਨੂੰ ਜਦੋਂ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਤੋਂ 40 ਗ੍ਰਾਮ ਹੀਰੋਇਨ ਮਿਲੀ ।ਇਸ ਸਬੰਧ ਵਿੱਚ ਥਾਣਾ ਧਾਰੀਵਾਲ ਦੀ ਪੁਲਿਸ ਵੱਲੋਂ ਮੁਕਦਮਾ ਦਰਜ ਕਰਕੇ ਅੱਗੇ ਦੀ ਤਫਤੀਸ਼ ਜਾਰੀ ਹੈ ਇਹ ਨੌਜਵਾਨ ਧਾਰੀਵਾਲ ਦੇ ਨਜ਼ਦੀਕੀ ਪਿੰਡ ਕੋਟ ਸੰਤੋਖ ਰਾਏ ਦਾ ਰਹਿਣ ਵਾਲਾ ਹੈ ਅਤੇ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਹੈ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਕਿ ਇੱਕ ਵਿਦਿਆਰਥੀ ਦੇ ਹੱਥ ਵਿੱਚ 40 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ । ਇਸ ਕੇਸ ਦੀ ਬਹੁਤ ਬਰੀਕੀ ਦੇ ਨਾਲ ਵੱਖ-ਵੱਖ ਟੀਮਾਂ ਬਣਾ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਕਿ ਇਹ ਹੀਰੋਇਨ ਦੀ ਇਸ ਨੂੰ ਕਿਸ ਨੇ ਦਿੱਤੀ ਸੀ ਅਤੇ ਅੱਗੇ ਇਸ ਨੇ ਇਹ ਹੈਰੋਇਨ ਕਿੰਨਾਂ ਨੂੰ ਦੇਣੀ ਸੀ ਇਸ ਪੂਰੇ ਨੈਟਵਰਕ ਦਾ ਜਲਦੀ ਖੁਲਾਸਾ ਕੀਤਾ ਜਾਏਗਾ ।
ਉਥੇ ਹੀ ਥਾਣਾ ਧਾਰੀਵਾਲ ਦੀ ਪੁਲਿਸ ਨੇ ਐਸਐਚ ਓ ਸਬ ਇੰਸਪੈਕਟਰ ਸੁਰਿੰਦਰ ਪਾਲ ਦੀ ਅਗਵਾਈ ਹੇਠ ਇੱਕ ਹੋਰ ਮਾਮਲੇ ਦੇ ਵਿੱਚ ਤਰੀਜਾ ਨਗਰ ਮੋੜ ਦੇ ਨਜ਼ਦੀਕ ਲਾਏ ਗਏ ਨਾਕੇ ਦੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕ ਕੇ ਜਦ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਤੋਂ ਵੀ 34 ਗ੍ਰਾਮ ਹੈਰੋਇਨ ਮਿਲੀ ਜਿਸ ਦੇ ਖਿਲਾਫ ਧਾਰੀਵਾਲ ਪੁਲਿਸ ਸਟੇਸ਼ਨ ਵਿੱਚ ਮੁਕਦਮਾ ਨੰਬਰ 61 ਦਰਜ ਕੀਤਾ ਗਿਆ ਹੈ। ਇਹ ਦੋਵੇਂ ਦੋਸ਼ੀ ਬਟਾਲਾ ਦੇ ਦੱਸੇ ਜਾ ਰਹੇ ਹਨ ਜੋ ਅਮਨਦੀਪ ਸਿੰਘ ਉਰਫ ਭਲਵਾਨ ਅਤੇ ਗੁਰਮੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਬਟਾਲਾ ਹਨ। ਡੀਐਸਪੀ ਕੁਲਵੰਤ ਮਾਨ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਦੇ ਤਹਿਤ ਪੁਲਿਸ ਵੱਲੋਂ ਲਗਾਤਾਰ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਅਤੇ ਜਿਹੜੇ ਨੌਜਵਾਨ ਨਸ਼ਾ ਕਰਨ ਦੇ ਆਦੀ ਹਨ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਜੋ ਵਿਸ਼ੇਸ਼ ਨਸ਼ਾ ਛੁੜਾਓ ਕੇਂਦਰ ਬਣਾਏ ਗਏ ਹਨ ਉਹਨਾਂ ਵਿੱਚ ਭੇਜ ਕੇ ਉਹਨਾਂ ਦਾ ਨਸ਼ਾ ਛੁਡਵਾਇਆ ਜਾ ਰਿਹਾ ਹੈ।
ਹੋਟਲ ਮੈਨੇਜਮੈਂਟ ਦੇ ਵਿਦਿਆਰਥੀ ਸਮੇਤ ਤਿੰਨ ਨੌਜਵਾਨ ਹੈਰੋਇਨ ਸਮੇਤ ਗ੍ਰਿਫਤਾਰ
