News

ਜਲੰਧਰ ਵਿੱਚ ਚੋਰਾਂ ਦੀ ਦਹਿਸ਼ਤ, ਇੱਕ ਦਿਨ ਵਿੱਚ 6 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

ਜਲੰਧਰ ਵਿੱਚ ਚੋਰਾਂ ਦਾ ਕਹਿਰ ਜਾਰੀ ਹੈ। ਅੱਜ ਸਵੇਰੇ ਤੜਕੇ ਚੋਰਾਂ ਨੇ ਸ਼ਹਿਰ ਦੀਆਂ 6 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਚੋਰਾਂ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਜਿਸ ਕਾਰਨ ਦੁਕਾਨਦਾਰਾਂ ਵਿੱਚ ਭਾਰੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਰੈਣਕ ਬਾਜ਼ਾਰ ਵਿੱਚ 2 ਕੱਪੜਿਆਂ ਦੀਆਂ ਦੁਕਾਨਾਂ, ਨਵਾਂ ਬਾਜ਼ਾਰ ਵਿੱਚ 2 ਮੋਬਾਈਲ ਦੁਕਾਨਾਂ, ਮਨੀ ਐਕਸਚੇਂਜ, ਖਿੰਗੜਾ ਗੇਟ ਵਿੱਚ ਮੈਡੀਕਲ ਦੁਕਾਨ ਨੂੰ ਨਿਸ਼ਾਨਾ ਬਣਾਇਆ।

ਹਾਲਾਂਕਿ, ਜਦੋਂ ਇਸ ਮਾਮਲੇ ਬਾਰੇ ਰੈਣਕ ਬਾਜ਼ਾਰ ਵਿੱਚ ਕੱਪੜਾ ਵਪਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੁਕਾਨ ਨੂੰ ਨੁਕਸਾਨ ਤੋਂ ਬਚਾਅ ਲਿਆ ਗਿਆ ਹੈ। ਚੋਰਾਂ ਨੇ ਸਿਰਫ਼ ਸ਼ਟਰ ਤੋੜਿਆ ਹੈ। ਘਟਨਾ ਸਬੰਧੀ ਦੁਕਾਨਦਾਰਾਂ ਨੇ ਥਾਣਾ 4 ਅਤੇ ਥਾਣਾ 3 ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਦਿਨ ਵਿੱਚ ਚੋਰਾਂ ਵੱਲੋਂ ਸ਼ਹਿਰ ਵਿੱਚ 6 ਦੁਕਾਨਾਂ ਨੂੰ ਨਿਸ਼ਾਨਾ ਬਣਾਉਣਾ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ।

Comment here

Verified by MonsterInsights