ਖੰਨਾ ਸ਼ਹਿਰ ਵਿਚ ਇੱਕ ਦੁਖਦਾਈ ਅਤੇ ਚੌਂਕਾਉਣ ਵਾਲੀ ਘਟਨਾ ਵਾਪਰੀ ਹੈ, ਜਿੱਥੇ ਸੀਆਈਡੀ ਨਾਂ ਦੇ ਟੀਵੀ ਅਪਰਾਧਕ ਨਾਟਕ ਦੀ ਨਕਲ ਕਰਦਿਆਂ 13 ਸਾਲਾ ਅਨੀਤਾ ਨਾਮਕ ਕੁੜੀ ਆਪਣੀ ਜਾਨ ਗੁਆ ਬੈਠੀ। ਅਨੀਤਾ ਅੱਠਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਉਸਦਾ ਪਰਿਵਾਰ ਮੂਲ ਰੂਪ ਵਿੱਚ ਬਿਹਾਰ ਤੋਂ ਆਇਆ ਹੋਇਆ ਹੈ ਜੋ ਇਸ ਸਮੇਂ ਦੋਰਾਹਾ ਵਿਖੇ ਵਸਦਾ ਹੈ।
ਇਹ ਹਾਦਸਾ ਐਤਵਾਰ ਦੀ ਸ਼ਾਮ ਨੂੰ ਵਾਪਰਿਆ। ਅਨੀਤਾ ਆਪਣੇ ਭਰਾ ਅਤੇ ਕੁਝ ਹੋਰ ਗੁਆਂਢ ਦੇ ਬੱਚਿਆਂ ਨਾਲ ਘਰ ਵਿਚ ਬੈਠੀ ਸੀਆਈਡੀ ਨਾਟਕ ਦੇਖ ਰਹੀ ਸੀ। ਨਾਟਕ ਦੌਰਾਨ ਉਹ ਨਕਲ ਕਰਦਿਆਂ ਇੱਕ ਖਤਰਨਾਕ ਦ੍ਰਿਸ਼ ਦੁਹਰਾਉਣ ਲੱਗ ਪਈ। ਉਸ ਨੇ ਇਕ ਤਾਰ ਲੈ ਕੇ ਆਪਣੀ ਗਰਦਨ ਵਿਚ ਪਾ ਲਈ ਅਤੇ ਫਾਂਸੀ ਲੈਣ ਵਾਲੀ ਨਕਲ ਕਰਦਿਆਂ ਮੇਜ਼ ‘ਤੇ ਚੜ੍ਹ ਗਈ। ਅਚਾਨਕ ਮੇਜ਼ ਟੁੱਟ ਗਿਆ ਅਤੇ ਅਨੀਤਾ ਦਾ ਸੰਤੁਲਨ ਖੋ ਗਿਆ। ਉਹ ਤਾਰ ਨਾਲ ਲਟਕ ਗਈ ਤੇ ਮੌਤ ਹੋ ਗਈ।
Comment here