ਪੁਲਿਸ ਜਿਲਾ ਬਟਾਲਾ ਦੇ ਅਧੀਨ ਪੈਂਦੇ ਕਸਬਾ ਘੁਮਾਣ ਚ ਅੱਜ ਦੇਰ ਸ਼ਾਮ ਬਟਾਲਾ ਹਰਿਗੋਬਿੰਦਪੁਰ ਰੋਡ ਤੇ ਬਾਵਾ ਫੀਲਿੰਗ ਸਟੇਸ਼ਨ ਦੇ ਸਾਹਮਣੇ ਦੋ ਧਿਰਾ ਚ ਆਹਮੋ ਸਾਹਮਣੇ ਫਾਇਰਿੰਗ ਹੋਣ ਦਾ ਮਾਮਲਾ ਸਾਮਣੇ ਆਇਆ ਹੈ ਉੱਥੇ ਹੀ ਇਹ ਗੈਂਗਵਾਰ ਹੋਈ ਜਿਸ ਚ ਦੋਵਾ ਧਿਰਾ ਵਲੋ ਇਕ ਦੂਸਰੇ ਤੇ ਫਾਇਰਿੰਗ ਕੀਤੀ ਗਈ 20 ਤੋ ਉੱਪਰ ਫਾਇਰ ਚੱਲਣ ਬਾਰੇ ਦੱਸਿਆ ਜਾ ਰਿਹਾ ਹੈ ਉਧਰ ਇਸ ਵਾਰਦਾਤ ਤੋ ਬਾਅਦ ਮੌਕੇ ਤੇ ਪਹੁਚੇ ਡੀ ਐੱਸ ਪੀ ਹਰਗੋਬਿੰਦਪੁਰ ਰਾਜੇਸ਼ ਕੱਕੜ ਨੇ ਦੱਸਿਆ ਕਿ ਜੋ ਮੁਢਲੀ ਤਫਤੀਸ਼ ਸਾਮਣੇ ਆਇਆ ਹੈ ਕਿ ਬਿੱਲਾ ਮਡਿਆਲਾ ਅਤੇ ਉਸ ਦਾ ਸਾਥੀ ਗੋਰਾ ਦੋਵੇ ਗੱਡੀ ਤੇ ਆ ਰਹੇ ਸਨ ਕਿ ਉਹਨਾਂ ਦਾ ਦੂਸਰੀ ਕਿਸੇ ਧਿਰ ਨਾਲ ਆਮਣੇ ਸਾਮਣੇ ਫਾਇਰਿੰਗ ਹੋਈ ਹੈ ਜਿਸ ਦੌਰਾਨ ਬਿੱਲਾ ਮੰਡਿਆਲਾ ਜ਼ਖ਼ਮੀ ਹੋਇਆ ਸੀ ਅਤੇ ਉਸਦੇ ਸਾਥੀ ਗੋਰਾ ਬਰਿਆਰ ਦੀ ਮੌਤ ਹੋ ਗਈ ਜਦਕਿ, ਬਿੱਲਾ ਮਡਿਆਲਾ ਜ਼ਖਮੀ ਹਾਲਤ ਵਿੱਚ ਹੀ ਆਪਣੇ ਮ੍ਰਿਤਕ ਸਾਥੀ ਨੂੰ ਨਾਲ ਲੈਕੇ ਆਪਣੀ ਗੱਡੀ ਚ ਫਰਾਰ ਹੋ ਗਿਆ ਜਦਕਿ ਕੁਝ ਸਮੇ ਬਾਅਦ ਪੁਲਿਸ ਵਲੋ ਮ੍ਰਿਤਕ ਦੀ ਲਾਸ਼ ਅਤੇ ਗੱਡੀ ਤਾ ਲੱਭ ਲਈ ਲੇਕਿਨ ਜ਼ਖ਼ਮੀ ਫ਼ਰਾਰ ਦੱਸਿਆ ਜਾ ਰਿਹਾ ਹੈ ਅਤੇ ਡੀ ਐੱਸ ਪੀ ਦਾ ਕਹਿਣਾ ਸੀ ਕਿ ਓਹਨਾ ਵਲੋ ਜਾਂਚ ਕੀਤੀ ਜਾ ਰਹੀ ਹੈ ਕਿ ਦੂਸਰੀ ਧਿਰ ਕੌਣ ਸੀ ਅਤੇ ਜੋ ਜ਼ਖ਼ਮੀ ਬਿੱਲ ਮੰਡਿਆਲਾ ਹੋਇਆ ਹੈ ਉਹ ਵੀ ਕਿਸ ਹਸਪਤਾਲ ਚ ਜੇਰੇ ਇਲਾਜ ਹੈ ਇਹ ਜਾਂਚ ਕੀਤੀ ਜਾ ਰਹੀ ਹੈ।
ਬਟਾਲਾ ਦੇ ਕਸਬਾ ਘੁਮਾਣ ਚ ਦੇਰ ਸ਼ਾਮ ਹੋਈ ਗੈਂਗਵਾਰ ,ਆਮਣੇ ਸਾਮਣੇ ਹੋਈ ਫਾਇਰਿੰਗ
