Site icon SMZ NEWS

ਪੰਜਾਬ ਦਾ ਸਭ ਤੋਂ ਸ਼ਾਤਿਰ ਏਜੰਟ 12 ਸਾਲ ਬਾਅਦ ਆਇਆ ਅੜਿੱਕੇ ਹੁਣ ਤੱਕ 23 ਪਰਚੇ ,ਲੰਬੇ ਸਮੇਂ ਤੋਂ ਭਾਲਦੀ ਫਿਰਦੀ ਸੀ ਪੁਲਿਸ

ਬਟਾਲਾ ਪੁਲਿਸ ਨੇ ਉਸ ਟਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਉੱਪਰ 23 ਮੁਕਦਮੇ ਦਰਜ ਨੇ ਅਤੇ ਮਾਨਯੋਗ ਅਦਾਲਤ ਵੱਲੋਂ ਉਸ ਨੂੰ ਭਗੋੜਾ ਵੀ ਕਰਾਰ ਦਿੱਤਾ ਹੋਇਆ ਹੈ। ਜਿੰਨੇ ਵੀ ਮੁਕਦਮੇ ਇਸ ਸ਼ਖਸ ਤੇ ਦਰਜ ਨੇ ਉਹ ਸਾਰੇ ਹੀ ਲੋਕਾਂ ਦੇ ਨਾਲ ਧੋਖਾਧੜੀ ਜੋ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਸਬਜਬਾਜ ਦਿਖਾਉਂਦਾ ਸੀ ਤੇ ਉਹਨਾਂ ਕੋਲੋਂ ਪੈਸੇ ਲੈ ਕੇ ਫਰਾਰ ਹੋ ਜਾਂਦਾ ਸੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਉਸ ਵਲੋ ਦਫਤਰ ਖੋਲੇ ਉੱਥੇ ਦੇ ਲੋਕਾਂ ਨਾਲ ਠੱਗੀ ਮਾਰੀ ਪੰਜਾਬ ਚ ਵੱਖ-ਵੱਖ ਥਾਵਾਂ ਦੇ ਇਸ ਦੇ ਉੱਪਰ ਮਾਮਲੇ ਦਰਜ ਨੇ ਬਟਾਲਾ ਪੁਲਿਸ ਦੇ ਐਸਪੀ ਜੀ ਐਸ ਸਹੋਤਾ ਨੇ ਜਾਣਕਾਰੀ ਦਿੰਦੇ ਦਸਿਆ ਕਿ ਪਿਛਲੇ ਕਰੀਬ 10 ਸਾਲ ਤੋਂ ਵੱਧ ਦੇ ਸਮੇਂ ਤੋਂਇਸ ਵਿਕਅਤੀ ਦੀ ਪੁਲਿਸ ਨੂੰ ਭਾਲ ਸੀ ਅਤੇ ਹੁਣ ਓਹਨਾ ਦੀ ਪੁਲਿਸ ਪਾਰਟੀ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ। ਅਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿੱਥੇ ਕਿੱਥੇ ਲੁਕਿਆ ਰਿਹਾ ਹੈ ਕਿਸ ਨੇ ਇਸ ਦੀ ਮਦਦ ਕੀਤੀ ਹੈ ਉਹਨਾਂ ਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਜੋ ਪਤਾ ਲੱਗਿਆ ਹੈ ਕਿ ਇਹ ਅੱਜ ਕੱਲ ਕਿਸੇ ਹੋਟਲ ਨੂੰ ਚਲਾ ਰਿਹਾ ਸੀ ਉਸ ਦੀ ਵੀ ਜਾਂਚ ਕੀਤੀ ਜਾਵੇਗੀ ।

Exit mobile version