Site icon SMZ NEWS

ਕਾਰਗਿਲ ਦੀ ਲੜਾਈ ‘ਚ ਸ਼ਹੀਦ ਹੋਏ ਫੌਜੀ ਦੇ ਨਾਮ ਤੇ ਬਣੇ ਮੰਦਿਰ ‘ਚ , ਨੌਜਵਾਨ ਫੌਜ ‘ਚ ਭਰਤੀ ਹੋਣ ਲਈ ਲੈਣ ਜਾਂਦੇ ਨੇ ਆਸ਼ੀਰਵਾਦ

ਕਾਰਗਿਲ ਜੰਗ ਦੌਰਾਨ ਪਾਕਿਸਤਾਨ ਕੋਲੋਂ ਟਾਈਗਰ ਹਿਲ ਬੇਸ਼ੱਕ ਭਾਰਤੀ ਫੌਜ ਨੇ ਫਤਿਹ ਕਰ ਲਈ ਸੀ ਪਰ ਇਸ ਜਿੱਤ ਨਾਲ ਵੱਡੀਆਂ ਸ਼ਹਾਦਤਾਂ ਦੇ ਕਿੱਸੇ ਵੀ ਜੁੜੇ ਹੋਏ ਹਨ। ਬਹਾਦਰੀ ਦੇ ਇਹ ਕਿਸੇ ਲਿਖਣ ਵਾਲਿਆ ਵਿੱਚੋਂ ਹੀ ਇੱਕ ਸੀ 13 ਜੈਕ ਰਾਈਫਲ ਦਾ ਲਾਂਸ ਨਾਇਕ ਰਨਵੀਰ ਸਿੰਘ ਮਿਨਹਾਸ ਜੋ ਦੁਸ਼ਮਨ ਦੇ 25 ਸੈਨਿਕਾਂ ਨੂੰ ਮਾਰ ਕੇ ਆਪਣੇ ਸਾਥੀਆਂ ਨੂੰ ਬਚਾਉਂਦੇ ਹੋਏ ਸ਼ਹੀਦ ਹੋਇਆ ਸੀ ।ਸ਼ਹੀਦ ਰਣਵੀਰ ਦੀ ਸ਼ਹਾਦਤ ਤੋਂ ਤਿੰਨ ਮਹੀਨੇ ਬਾਅਦ ਉਸ ਦੇ ਘਰ ਬੇਟੇ ਰਾਹੁਲ ਨੇ ਜਨਮ ਲਿਆ ਸੀ । ਆਪਣੇ ਪਿਤਾ ਦੀ ਸ਼ਹਾਦਤ ਅਤੇ ਬਹਾਦਰੀ ਦੇ ਕਿਸੇ ਸੁਣ ਸੁਣ ਕੇ ਉਹ ਵੱਡਾ ਹੋਇਆ ਤੇ ਹੁਣ ਮੌਕਾ ਮਿਲਣ ਤੇ ਫੌਜ ਰਾਹੀ ਦੇਸ਼ ਸੇਵਾ ਕਰਨ ਦਾ ਵੀ ਜਜ਼ਬਾ ਰੱਖਦਾ ਹੈ ਪਰ ਇਹ ਜਜ਼ਬਾ ਰਣਵੀਰ ਸਿੰਘ ਦੀ ਸ਼ਹਾਦਤ ਨੇ ਪਿੰਡ ਦੇ ਹੋਰ ਵੀ ਬਹੁਤ ਸਾਰੇ ਨੌਜਵਾਨਾਂ ਵਿੱਚ ਭਰ ਦਿੱਤਾ ਹੈ ਜੋ ਸ਼ਹੀਦ ਦੀ ਯਾਦ ਵਿੱਚ ਪਿੰਡ ਆਲਮਾ ਵਿੱਚ ਬਣੇ ਸ਼ਹੀਦ ਰਨਬੀਰ ਸਿੰਘ ਦੇ ਮੰਦਰ ਵਿੱਚ ‌ ਨਤਮਸਤਕ ਹੋ ਕੇ ਆਰਮੀ ਦੀ ਭਰਤੀ ਵੇਖਣ ਜਾਂਦੇ ਹਨ। ਸ਼ਹੀਦ ਰਣਵੀਰ ਸਿੰਘ ਦਾ ਮੰਦਿਰ ਆਲੇ ਦੁਆਲੇ ਦੇ ਇਲਾਕਿਆਂ ਦੇ ਲੋਕਾਂ ਦੇ ਮਨਾ ਵਿੱਚ ਦੇਸ਼ ਭਗਤੀ ਦਾ ਜਜਬਾ ਹੋਰ ਡੂੰਘਾ ਕਰ ਰਿਹਾ ਹੈ।

Exit mobile version