ਬਟਾਲਾ ਚ ਨੇੜਲੇ ਇਲਾਕੇ ਆਲੋਵਾਲ ਵਿਖੇ ਸ਼ਰਾਬ ਦੇ ਠੇਕੇ ਦੇ ਬਾਹਰ ਇੱਕ ਗ੍ਰੇਨੇਡ ਮਿਲਣ ਤੋ ਬਾਅਦ ਪੂਰੇ ਇਲਾਕੇ ਚ ਸਨਸਨੀ ਫੈਲ ਗਈ । ਉੱਥੇ ਹੀ ਇਵੇ ਜਾਪ ਰਿਹਾ ਹੈ ਜਿਵੇਂ ਇਸ ਗ੍ਰੇਨੇਡ ਦੀ ਪਿੰਨ ਨਿਕਲੀ ਹੋਈ ਹੈ ਲੇਕਿਨ ਉਹ ਫਟਿਆ ਨਹੀਂ ਹੈ ਜਦਕਿ ਮੌਕੇ ਤੇ ਪਹੁਚੇ ਪੁਲਿਸ ਅਧਕਾਰਿਆ ਵਲੋਂ ਇਸ ਇਲਾਕੇ ਨੂੰ ਸੀਲ ਕਰ ਜਾਂਚ ਸ਼ੁਰੂ ਕੀਤੀ ਗਈ ਹੈ । ਡੀਐੱਸਪੀ ਸਿਟੀ ਬਟਾਲਾ ਦਾ ਕਹਿਣਾ ਹੈ ਵਿਸ਼ੇਸ਼ ਜਾਂਚ ਟੀਮ ਵਲੋ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਮੁਢਲੀ ਜਾਂਚ ਤੋ ਤਾ ਲੱਗ ਰਿਹਾ ਹੈ ਜਿਵੇਂ ਇਹ ਬੰਬ ਨੁਮਾ ਹੈ । ਉੱਥੇ ਹੀ ਡੀ ਐੱਸ ਪੀ ਸਿਟੀ ਸੰਜੀਵ ਕੁਮਾਰ ਮੁਤਾਬਿਕ ਉਹਨਾਂ ਨੂੰ ਵੀ ਇਕ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋਈ ਮਿਲੀ ਸੀ ਕਿ ਇਸ ਇਲਾਕੇ ਚ ਕੋਈ ਬਲਾਸਟ ਹੋਇਆ ਹੈ ਜਦ ਜਾਂਚ ਕੀਤੀ ਤਾ ਇਹ ਸਾਮਣੇ ਆਇਆ ਕਿ ਬਲਾਸਟ ਤਾ ਨਹੀਂ ਹੋਇਆ ਲੇਕਿਨ ਇਹ ਬੰਬ ਨੁਮਾ ਵਸਤੂ ਸ਼ਰਾਬ ਦੇ ਠੇਕੇ ਦੇ ਬਾਹਰ ਮਜੂਦ ਮਿਲੀ ਜਦ ਕਿ ਹੁਣ ਉਹਨਾਂ ਵਲੋ ਵਿਸ਼ੇਸ਼ ਜਾਂਚ ਟੀਮ ਨੂੰ ਵੀ ਸੱਦ ਜਾਂਚ ਸ਼ੁਰੂ ਕਰ ਦਿੱਤੀ ਹੈ ਜਦਕਿ ਇਹ ਬੰਬ ਨਹੀਂ ਬੰਬ ਨੁਮਾ ਲੱਗ ਰਿਹਾ ਹੈ ਲੇਕਿਨ ਉਸਦੇ ਬਾਵਜੂਦ ਇਲਾਕੇ ਦੀ ਸੁਰੱਖਿਆ ਲਈ ਲੋਕਾਂ ਨੂੰ ਇਸ ਜਗ੍ਹਾ ਤੋ ਕੁਝ ਸਮੇ ਲਈ ਦੂਰ ਰਹਿਣ ਲਈ ਕਿਹਾ ਗਿਆ ਹੈ ।
ਬਟਾਲਾ ਚ ਗ੍ਰੇਨੇਡ ਨੁਮਾ ਵਸਤੂ ਮਿਲਣ ਤੋ ਬਾਅਦ ਪੂਰੇ ਇਲਾਕੇ ਚ ਸਨਸਨੀ , ਪੁਲਿਸ ਅਤੇ ਵਿਸ਼ੇਸ਼ ਟੀਮਾ ਵਲੋ ਪਹੁਚ ਜਾਂਚ ਕੀਤੀ ਸ਼ੁਰੂ
