Site icon SMZ NEWS

ਬਟਾਲਾ ਸ਼ਹਿਰ ਚ ਸ਼ਾਮ ਵੇਲੇ ਤੰਗ ਗਲ਼ੀ ਚ , ਗੱਡੀ ਵਾੜ ਦੇਖੋ ਕਿਵੇ ਮਚਾ ਦਿੱਤੀ ਤਰਥੱਲੀ

ਬਟਾਲਾ ਸ਼ਹਿਰ ਦੇ ਅੰਦਰੂਨੀ ਸ਼ਹਿਰ ਭੀੜ ਵਾਲੇ ਇਲਾਕੇ ਸਿਨੇਮਾ ਰੋਡ ਚ ਉਸ ਵੇਲੇ ਤਰਥੱਲੀ ਮੱਚ ਗਈ ਜਦ ਇੱਕ ਤੰਗ ਰਸਤੇ ਗਲੀ ਚ ਇੱਕ ਗੱਡੀ ਚਾਲਕ ਨੇ ਗੱਡੀ ਵਾੜ ਲਈ ਅਤੇ ਗੱਡੀ ਨੂੰ ਵਾਪਸ ਲੈਕੇ ਜਾਣ ਦੀ ਜਗ੍ਹਾ ਗੱਡੀ ਚਲਾਉਣ ਵਾਲੇ ਵਲੋ ਬਿਨਾ ਕਿਸੇ ਰਾਹਗੀਰ ਜਾ ਉੱਥੇ ਖੜੇ ਲੋਕਾਂ ਦੀ ਪਰਵਾਹ ਕਿਤੇ ਬੜੀ ਹੀ ਗਲਤ ਢੰਗ ਨਾਲ ਗੱਡੀ ਤੇਜ਼ ਰਫ਼ਤਾਰ ਚ ਚਲਾ ਕੇ ਕੱਢ ਲੈ ਲੈ ਗਿਆ ਉੱਥੇ ਹੀ ਗੱਡੀ ਚਾਲਕ ਵਲੋ ਇਸ ਦੌਰਾਨ ਦੋ ਲੋਕਾਂ ਨੂੰ ਜ਼ਖ਼ਮੀ ਵੀ ਕਰ ਦਿੱਤਾ ਜਦਕਿ ਇਕ ਦੁਕਾਨਦਾਰ ਦਾ ਤਾ ਵਡਾ ਨੁਕਸਾਨ ਵੀ ਹੋਇਆ ਹੈ । ਉੱਥੇ ਹੀ ਸਥਾਨਿਕ ਲੋਕਾਂ ਅਤੇ ਚਸ਼ਮਦੀਦਾ ਨੇ ਦੱਸਿਆ ਕਿ ਜੋ ਗੱਡੀ ਚਲਾ ਰਿਹਾ ਸੀ ਉਹ ਖ਼ੁਦ ਇਹ ਰੌਲਾ ਪਾ ਰਿਹਾ ਸੀ ਕਿ ਰਸਤਾ ਖਾਲੀ ਕਰ ਦਿਓ ਮੇਰੇ ਪਿੱਛੇ ਪੁਲਿਸ ਲੱਗੀ ਹੈ ਉਧਰ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਉਸ ਗੱਡੀ ਦੇ ਪਿੱਛੇ ਵੀ ਕੋਈ ਲੋਕ ਸਨ ਜੋ ਸਿਵਿਲ ਵਰਦੀ ਚ ਪੁਲਿਸ ਵਾਲੇ ਦੱਸੇ ਜਾ ਰਹੇ ਹਨ ਹਨ ।ਉੱਥੇ ਹੀ ਇਸ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ।

Exit mobile version