News

ਨਸ਼ਾ ਤਸਕਰਾ ਦੇ ਖਿਲਾਫ ਵੱਡੀ ਕਾਰਵਾਈ, ਘਰਾਂ ਤੇ ਫਿਰਿਆ ਪੀਲਾ ਪੰਜਾ

ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੇ ਨਸ਼ੇ ਦੀ ਵਿਕਰੀ ਲਈ ਬਦਨਾਮ ਪਿੰਡ ਡੀਡਾ ਸਾਂਸੀਆ ‘ਚ ਨਸ਼ਾ ਤਸਕਰਾਂ ਦੇ ਘਰਾਂ ‘ਤੇ ਪੀਲੇ ਪੰਜੇ ਚਲਾਏ ਗਏ। ਦੱਸ ਦਈਏ ਕਿ ਦੋ ਦਿਨ ਪਹਿਲਾਂ ਹੀ ਨਹਿਰ ਵਿਭਾਗ ਵੱਲੋਂ ਪਿੰਡ ਦੇ ਕਈ ਪਰਿਵਾਰਾਂ ਨੂੰ ਨੋਟਿਸ ਕੱਢੇ ਗਏ ਸਨ ਅਤੇ ਕਾਰਵਾਈ ਲਈ ਲਿਖਿਆ ਗਿਆ ਹੈ
ਸੀ। ਇਹ ਘਰ ਪਿੰਡ ਵਿੱਚੋਂ ਨਿਕਲਦੇ ਰਜਵਾਹੇ ਦੇ ਕਿਨਾਰੇ ਤੇ ਹਨ ਪਰ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਹਨਾਂ ਪਰਿਵਾਰਾਂ ਦਾ ਨਸ਼ੇ ਦੇ ਵਪਾਰ ਨਾਲ ਕੁਝ ਸੰਬੰਧ ਨਹੀਂ ਹੈ ਅਤੇ ਇਹ ਪਰਿਵਾਰ 1947 ਤੋਂ ਇੱਥੇ ਰਹਿ ਰਹੇ ਹਨ। ਇਨਾ ਵਿੱਚੋਂ ਕੁਝ ਹੀ ਨਸ਼ਾ ਤਸਕਰ ਹਨ ਜੋ ਜੇਲਾਂ ਵਿੱਚ ਬੰਦ ਹਨ ਜਦਕਿ ਕੁਝ ਨਸ਼ਾ ਤਸਕਰ ਇਥੋਂ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਦੌੜ ਗਏ ਸਨ , ਇਹਨਾਂ ਨਸ਼ਾ ਤਸਕਰਾਂ ਦੇ ਖਿਲਾਫ ਅੱਜ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਕੀਤੀ ਗਈ ਹੈ ਅਤੇ ਇਹਨਾਂ ਦੀਆਂ ਨਜਾਇਜ਼ ਸਾਰੀਆਂ ਨੂੰ ਢਾਹ ਦਿੱਤਾ ਗਿਆ ਹੈ। ਐਸਐਸਪੀ ਅਦਿਤਿਆ ਦਾ ਕਹਿਣਾ ਹੈ ਕਿ ਨਸ਼ਾ ਤਸਕਰਾ ਦੇ ਖਿਲਾਫ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ | 

Comment here

Verified by MonsterInsights