ਬੀਤੀ ਰਾਤ ਚੋਰਾਂ ਵੱਲੋਂ ਫਤਿਹਗੜ ਚੂੜੀਆਂ ਅਤੇ ਕਾਲਾ ਅਫਗਾਨਾਂ ਵਿਖੇ 6 ਸੀਰੀਅਲ ਵਾਈਜ ਦੁਕਾਨਾਂ ਨੂੰ ਨਿਸ਼ਾਨਾ ਬਣਾਉਦਿਆਂ ਸ਼ਟਰ ਅਤੇ ਜਿੰਦਰੇ ਤੋੜ ਕੇ ਨਕਦੀ ਲੈ ਕੇ ਫਰਾਰ ਹੋ ਗਏ ਅਤੇ ਬੱਲ ਗਿਫਟ ਹਾਊਸ ਦੀ ਸ਼ਟਰ ਤੋੜਨ ਸਮੇ ਦੀਆ ਸੀ ਸੀ ਟੀ ਵੀ ’ਚ ਤਸਵੀਰਾਂ ਵੀ ਰਿਕਾਡ ਹੋਈਆਂ ਹਨ। ਬੀਤੀ ਰਾਤ ਚੋਰਾਂ ਵੱਲੋਂ ਬਲ ਗਿਫਟ ਹਾਊਸ ਰੰਧਾਵਾ ਮੈਡੀਕਲ ਸਟੋਰ ਮਿਟਾਂ ਕਰਿਆਨਾ ਸਟੋਰ ਸਪੋਰਟਸ ਕੱਲਬ ਐਂਡ ਟਰਾਫੀ ਦੀਆਂ ਦੁਕਾਨਾਂ ਉਪਰ ਚੋਰੀ ਕੀਤੀ ਜੱਦ ਕਿ ਕਾਲਾ ਅਫਗਾਨਾਂ ਵਿਖੇ ਬੰਟੀ ਕਰਿਆਣਾ ਸਟੋਰ ਅਤੇ ਰਛਪਾਲ ਮੈਡੀਕਲ ਸਟੋਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਫਤਿਹਗ ਚੂੜੀਆਂ ਮਿੰਟਾਂ ਕਰਿਆਣਾ ਸਟੋਰ ਤੋਂ 2500 ਰੁਪਏ ਜੱਦ ਕਿ ਰੰਧਾਵਾ ਮੈਡੀਕਲ ਸਟੋਰ ਤੋਂ 2400 ਰੁਪਏ ਸਪੋਰਟਸ ਕੱਲਬ ਐਂਡ ਟਰਾਫੀ ਦੁਕਾਨ ਤੋਂ ਥੋਹੜੀ ਨਕਦੀ ਅਤੇ ਕਾਲਾ ਅਫਗਾਨਾਂ ਵਾਲੀਆਂ ਦੁਕਾਨ ਜਿੰਨਾਂ’ਚੋਂ ਰਛਪਾਲ ਮੈਡੀਕਲ ਸਟੋਰ ਤੋਂ 22000 ਦੇ ਕਰੀਬ ਲੈ ਕੇ ਫਰਾਰ ਹੋ ਗਏ। ਫਤਿਹਗੜ ਚੂੜੀਆਂ ਦੇ ਐਸ ਐਚ ਓ ਕਿਰਨਦੀਪ ਸਿੰਘ ਮੋਕੇ ਪੁਹੁੰਚੇ ਜਿੰਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਫਤਿਹਗੜ ਚੂੜੀਆਂ ਦੇ ਐਸ ਐਚ ਓ ਪੁਲਿਸ ਪਾਰਟੀ ਨਾਲ ਪਹੁੰਚੇ ਮੋਕੇ ਤੇ
