ਫਤਿਹਗੜ ਚੂੜੀਆਂ ਡੇਰਾ ਰੋਡ ਉਪਰ ਲੱਗੀ ਅੱਜ ਦੁਪਹਿਰ ਡੰਗਰਾਂ ਦੇ ਛੈਡ ਅਤੇ 30 ਏਕੜ ਕਣਕ ਦਾ ਨਾੜ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਲੱਖਾਂ ਦੇ ਨੁਕਸਾਨ ਹੋਣ ਦਾ ਖਦਸ਼ਾ ਹੈ। ਛੈਡ ਅੰਦਰ ਬੱਝੇ ਡੰਗਰਾਂ ਨੂੰ ਮੁਸ਼ਕਲ ਨਾਲ ਬਚਾਇਆ ਗਿਆ ਅਤੇ ਫਾਇਰ ਬਿਰਗੇਡ ਨੇ ਮੋਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਇਸ ਸਬੰਧੀ ਪੀੜਤ ਰਣਜੀਤ ਸਿੰਘ ਪੁੱਤਰ ਰਘਬੀਰ ਸਿੰਘ ਨੇ ਜਾਣਕਾਰੀ ਦਿੰਦੇ ਉਨਾਂ ਦੇ ਗੁਆਢੀਆਂ ਹੀ ਉਨਾਂ ਦੇ ਛੈਡ ਨੂੰ ਅੱਗ ਲਗਾਈ ਹੈ ਜਿਸ ਨਾਲ ਉਸ ਦੀ ਅੰਦਰ ਪਈ ਤੂੜੀ ਸੜ ਕੇ ਸਵਾਹ ਹੋ ਗਈ ਹੈ। ਛੈਡ ਦੇ ਨਾਲ ਲੱਗਦੇ ਜਮੀਨ ਵਾਲੇ ਕਿਸਾਨ ਗੁਰਚਰਨ ਸਿੰਘ ਅਤੇ ਸੁਰਜੀਤ ਸਿੰਘ ਨੇ ਦੱਸਆ ਕਿ ਦਾਣਾ ਮੰਡੀ ਵੱਲੋਂ ਅੱਗ ਆਈ ਹੈ ਜਿਸ ਨਾਲ ਉਬ ਦਾ 18 ਏਕੜ ਕਣਕ ਦਾ ਨਾੜ ਸੜ ਕੇ ਸਵਾਹ ਹੋ ਗਿਆ ਜੱਦ ਕਿ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਅੱਗ ਲੱਗਣ ਨਾਲ ਰੂੜੀ ਵੀ ਸੜ ਕੇ ਸਵਾਹ ਹੋ ਗਈ ਹੈ।
ਫਤਿਹਗੜ ਚੂੜੀਆਂ’ਚ ਪਛੂਆਂ ਅਤੇ ਤੂੜੀ ਵਾਲੇ ਛੈਡ ਨੂੰ ਲੱਗੀ ਅੱਗ
